ਅਦਾਕਾਰਾ ਮੋਨਿਕਾ ਗਿੱਲ ਦੇ ਮੰਗੇਤਰ ਨੇ ਵਿਆਹ ‘ਚ ਪਾਇਆ ਖੂਬ ਭੰਗੜਾ, ਤਸਵੀਰਾਂ ਹੋ ਰਹੀਆਂ ਵਾਇਰਲ

By  Shaminder October 9th 2021 12:45 PM

ਅਦਾਕਾਰਾ ਮੋਨਿਕਾ ਗਿੱਲ (Monica Gill ) ਨੇ ਆਪਣੇ ਮੰਗੇਤਰ ਦੇ ਨਾਲ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਇੱਕ ਤਸਵੀਰ ‘ਚ ਆਪਣੇ ਮਾਤਾ ਪਿਤਾ ਦੇ ਨਾਲ ਵੀ ਨਜ਼ਰ ਆ ਰਹੀ ਹੈ ।ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਰਿਸ਼ਤੇਦਾਰੀ ‘ਚ ਵਿਆਹ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

Monica Realtives-min Image From  instagram

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਕੁੜੀਆਂ ਨੂੰ ਉਸ ਦੇ ਪਤੀ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ ਤਾਂ ਪਤੀ ਨੇ ਇਸ ਤਰ੍ਹਾਂ ਕੀਤਾ ਰਿਐਕਟ

ਇਸ ਤੋਂ ਇਲਾਵਾ ਉਸ ਦਾ ਮੰਗੇਤਰ ਵੀ ਭੰਗੜਾ ਪਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਿਹਾ ਹੈ । ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

Monica Gill Fiance-min image From instagram

ਇਸ ਤੋਂ ਇਲਾਵਾ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕਰ ਚੁੱਕੀ ਹੈ ।ਉਹ ਆਖਰੀ ਵਾਰ ਫ਼ਿਲਮ ‘ਯਾਰਾਂ ਵੇ’ ‘ਚ ਯੁਵਰਾਜ ਹੰਸ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ ।

 

View this post on Instagram

 

A post shared by Monica Gill (@monica_gill1)

Related Post