ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਪਾਇਲ ਦੀ ਮੌਤ, ਜਵਾਈ ’ਤੇ ਲਗਾਇਆ ਸੀ ਦੇਖਭਾਲ ਨਾ ਕਰਨ ਦਾ ਇਲਜ਼ਾਮ
Rupinder Kaler
December 13th 2019 12:32 PM
ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਬੇਟੀ ਪਾਇਲ ਦਾ ਦਿਹਾਂਤ ਹੋ ਗਿਆ ਹੈ । ਵੀਰਵਾਰ ਰਾਤ 2 ਵਜੇ ਪਾਇਲ ਨੇ ਆਖਰੀ ਸਾਹ ਲਿਆ । ਪਾਇਲ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੀ ਸੀ । ਇਸ ਬਿਮਾਰੀ ਕਰਕੇ ਉਹ ਅਕਸਰ ਹਸਪਤਾਲ ਵਿੱਚ ਦਾਖਿਲ ਹੁੰਦੀ ਸੀ । ਇਸ ਬਿਮਾਰੀ ਕਰਕੇ ਉਹ ਅਪ੍ਰੈਲ 2018 ਤੋਂ ਕੋਮਾ ਵਿੱਚ ਸੀ ਜਿਸ ਕਰਕੇ ਉਸ ਦੇ ਪਤੀ ਉਸ ਨੂੰ ਘਰ ਵਿੱਚ ਲੈ ਆਏ ਸਨ ।