ਕਦੇ ਵਡੇਰੀ ਉਮਰ ਦੀ ਕਹਿ ਕੇ ਇੰਡਸਟਰੀ ਨੇ ਨਕਾਰਿਆ ਸੀ ਇਸ ਅਦਾਕਾਰਾ ਨੂੰ,ਹੁਣ ਵਿਦੇਸ਼ 'ਚ ਜਿੱਤੇ ਦੋ-ਦੋ ਅਵਾਰਡ

By  Shaminder September 17th 2019 04:53 PM

ਛੋਟੇ ਪਰਦੇ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਬੋਸਟਨ 'ਚ ਭਾਰਤੀ ਕੌਮਾਂਤਰੀ ਫ਼ਿਲਮ ਫੈਸਟੀਵਲ 'ਚ ਸਰਵਸ੍ਰੇਸ਼ਠ ਅਦਾਕਾਰਾ ਦਾ ਅਵਾਰਡ ਜਿੱਤਿਆ ਹੈ । ਉਨ੍ਹਾਂ ਨੂੰ ਇਹ ਅਵਾਰਡ 'ਦਾ ਲਾਸਟ ਕਲਰ' ਲਈ ਮਿਲਿਆ ਹੈ । ਨੀਨਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ ।

ਹੋਰ ਵੇਖੋ:60 ਦੀ ਉਮਰ ਵਿੱਚ ਵੀ ਜ਼ਬਰਦਸਤ ਡਾਂਸ ਕਰਦੀ ਹੈ ਨੀਨਾ ਗੁਪਤਾ, ਪੰਜਾਬੀ ਗਾਣੇ ਤੇ ਜੱਸੀ ਗਿੱਲ ਨਾਲ ਪਾਇਆ ਭੰਗੜਾ

https://www.instagram.com/p/B2djOLoFJIR/

ਦੱਸ ਦਈਏ ਕਿ ਫ਼ਿਲਮ 'ਦਾ ਲਾਸਟ ਕਲਰ' ਦੇ ਨਾਲ ਸ਼ੈੱਫ ਵਿਕਾਸ ਖੰਨਾ ਨੇ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਹੈ । ਉਨ੍ਹਾਂ ਦੀ ਇਸ ਫ਼ਿਲਮ ਦਾ ਫ੍ਰਸਟ ਲੁੱਕ ਵੀ ਫ਼ਿਲਮ ਫੈਸਟੀਵਲ 'ਚ ਰਿਲੀਜ਼ ਕੀਤਾ ਗਿਆ ਸੀ । ਦੱਸ ਦਈੇਏ ਕਿ ਨੀਨਾ ਗੁਪਤਾ ਨੇ ਕਰੀਬ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਮੈਂ ਮੁੰਬਈ 'ਚ ਰਹਿੰਦੀ ਹਾਂ ਅਤੇ ਇੱਕ ਅਦਾਕਾਰਾ ਹਾਂ।

https://www.instagram.com/p/B2ODDJ9lGd5/

ਮੈਂ ਫ਼ਿਲਮਾਂ 'ਚ ਵਧੀਆ ਰੋਲ ਕਰਨਾ ਚਾਹੁੰਦੀ ਹਾਂ । ਇਸ ਪੋਸਟ ਤੋਂ ਬਾਅਦ ਨੀਨਾ ਗੁਪਤਾ ਦੇ ਨਾਲ ਉਮਰ ਦਰਾਜ ਅਦਾਕਾਰਾ ਦੇ ਨਾਲ ਹੋਣ ਵਾਲੇ ਵਰਤਾਉ ਬਾਰੇ ਕਈ ਟਵੀਟ ਵਾਇਰਲ ਹੋਏ ਸਨ ।ਜਿਸ ਤੋਂ ਬਾਅਦ ਕਈ ਅਦਾਕਾਰ ਨੀਨਾ ਦੇ ਸੁਪੋਟ 'ਚ ਆਏ ਸਨ ।

https://www.instagram.com/p/B11l1shFeQK/

ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮ ਬਧਾਈ ਹੋ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਜੋ ਕਿ ਹਿੱਟ ਸਾਬਿਤ ਹੋਈ ਸੀ ।

https://www.instagram.com/p/B1oGZlBltbU/

ਦੱਸ ਦਈਏ ਕਿ ਨੀਨਾ ਗੁਪਤਾ ਨੇ ਕਈ ਟੀਵੀ ਸੀਰੀਅਲ 'ਚ ਵੀ ਕੰਮ ਕੀਤਾ ਹੈ ਅਤੇ ਸਭ ਤੋਂ ਲੰਬੇ ਲੜੀਵਾਰ ਬੁਨਿਆਦ ਸੀਰੀਅਲ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।

Related Post