ਨੀਰੂ ਬਾਜਵਾ ਤੇ ਉਨ੍ਹਾਂ ਦੀ ਧੀ ਚੋਰੀ-ਚੋਰੀ ਕਰਦੀਆਂ ਸਨ ਇਹ ਕੰਮ, ਪਤੀ ਨੇ ਮਾਰਿਆ ਛਾਪਾ, ਵੀਡੀਓ ਹੋ ਰਿਹਾ ਵਾਇਰਲ

By  Shaminder May 24th 2020 10:37 AM

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਨਲਾਈਨ ਕੋਈ ਸ਼ਾਪਿੰਗ ਕੀਤੀ ਸੀ । ਜਿਸ ਤੋਂ ਬਾਅਦ ਜਦੋਂ ਇਸ ਪ੍ਰੋਡਕਟ ਦੀ ਡਿਲੀਵਰੀ ਕਰਨ ਉਨ੍ਹਾਂ ਦੇ ਘਰ ਡਿਲੀਵਰੀ ਬੁਆਏ ਆਇਆ ਤਾਂ ਉਸ ਸਮੇਂ ਨੀਰੂ ਬਾਜਵਾ ਦੇ ਪਤੀ ਵੀ ਘਰ ਹੀ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਨੀਰੂ ਅਤੇ ਆਪਣੀ ਧੀ ਨੂੰ ਰੰਗੇ ਹੱਥੀਂ ਫੜ ਲਿਆ ।

https://www.instagram.com/p/CAiboSeB8DZ/

ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਅੱਜ ਰੰਗੇ ਹੱਥੀਂ ਫੜੇ ਗਏ, ਆਨਲਾਈਨ ਖਰੀਦਿਆ ਗਿਆ ਪ੍ਰੋਡਕਟ ਜਦੋਂ ਘਰ ਆਇਆ ਤਾਂ ਮੇਰੇ ਪਤੀ ਵੀ ਘਰ ਹੀ ਸਨ । ਮੇਰੀ ਧੀ ਵੀ ਪੂਰੀ ਟਰੇਂਡ ਸੀ, ਪਰ ਅੱਜ ਮੇਰਾ ਦਿਨ ਸੀ” ।

https://www.instagram.com/p/CAYvS2Chkll/

ਨੀਰੂ ਬਾਜਵਾ ਇਸ ਤੋਂ ਬਾਅਦ ਆਪਣੇ ਪਤੀ ਨੂੰ ਸਫਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਲੌਂਗ ਲਾਚੀ, ਜੱਟ ਐਂਡ ਜੂਲੀਅਟ, ਆਟੇ ਦੀ ਚਿੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਕੀਤੀ ਸੀ ।

Related Post