ਨੀਰੂ ਬਾਜਵਾ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੀਤਾ ਸਾਂਝਾ, ਇਹ ਗੀਤ ਮਾਂ ਨੂੰ ਕੀਤਾ ਡੈਡੀਕੇਟ

By  Shaminder June 29th 2020 01:39 PM

ਨੀਰੂ ਬਾਜਵਾ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਮੰਮੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਆਪਣੀ ਮਾਂ ਨੂੰ ਇਹ ਹਿੰਦੀ ਗਾਣਾ ਡੈਡੀਕੇਟ ਕਰ ਰਹੇ ਹਨ ‘ਜਬ ਕੋਈ ਮੁਸ਼ਕਿਲ ਪੜ ਜਾਏ, ਤੁਮ ਦੇਨਾ ਸਾਥ ਮੇਰਾ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਮਾਂ ਦੇ ਨਾਲ ਡਾਂਸ ਵੀ ਕਰ ਰਹੇ ਨੇ ।

https://www.instagram.com/p/CCAoFa9hbr1/

ਨੀਰੂ ਬਾਜਵਾ ਅਕਸਰ ਆਪਣੀਆਂ ਨਿੱਜੀ ਅਤੇ ਪ੍ਰੌਫੈਸ਼ਨਲ ਲਾਈਫ ਨਾਲ ਸਬੰਧਤ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਆਈ ਫ਼ਿਲਮ ‘ਛੜਾ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CB9Wef6BEbe/

ਇਸ ਤੋਂ ਇਲਾਵਾ ਇਸ ਜੋੜੀ ਨੇ ਹੋਰ ਵੀ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ । ਨੀਰੂ ਬਾਜਵਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਕੀਤੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਨੂੂੰ ਹਰਭਜਨ ਮਾਨ ਦੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ।

https://www.instagram.com/p/CB6u1EDhnYi/

ਇਸ ਦੇ ਨਾਲ ਉਨ੍ਹਾਂ ਨੇ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ । ਕਮਲਹੀਰ ਦੇ ਨਾਲ ਉਨ੍ਹਾਂ ਨੇ ਪਹਿਲੇ ਗੀਤ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ਲਈ ਕੰਮ ਕੀਤਾ ਸੀ ।ਇਹ ਗੀਤ ਉਸ ਸਮੇਂ ਦਾ ਸੁਪਰ ਹਿੱਟ ਗੀਤ ਸਾਬਿਤ ਹੋਇਆ ਸੀ ਅਤੇ ਲੋਕਾਂ ‘ਚ ਕਾਫੀ ਮਕਬੂਲੀਅਤ ਇਸ ਗੀਤ ਨੂੰ ਮਿਲੀ ਸੀ ।

Related Post