ਅਦਾਕਾਰਾ ਨੀਰੂ ਬਾਜਵਾ ਨੇ ਧੀਆਂ ਦੇ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ,ਕਿਹਾ ਸਭ ਨੂੰ ਕਰ ਰਹੀ ਹਾਂ ਮਿਸ

By  Shaminder April 13th 2022 12:53 PM -- Updated: April 13th 2022 02:53 PM

ਅਦਾਕਾਰਾ ਨੀਰੂ ਬਾਜਵਾ(Neeru Bajwa )  ਨੇ ਪੰਜਾਬੀ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਦੇ ਨਾਲ ਆਪਣਾ ਲੋਹਾ ਮਨਵਾਇਆ ਹੈ । ਪਾਲੀਵੁੱਡ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ ।ਹੁਣ ਉਸ ਨੇ ਆਪਣੀਆਂ ਧੀਆਂ (Daughters)  ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦੀਆਂ ਧੀਆਂ ਦਾ ਕਿਊਟ ਅੰਦਾਜ਼ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ਉਹ ਸਭ ਨੂੰ ਮਿੱਸ ਕਰ ਰਹੀ ਹੈ ।

Neeru Bajwa

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਇਸ ਤੋਂ ਲੱਗਦਾ ਹੈ ਕਿ ਅਦਾਕਾਰਾ ਆਪਣੇ ਕੰਮ ‘ਚ ਬਿਜ਼ੀ ਹੋਣ ਕਾਰਨ ਸ਼ਾਇਦ ਘਰ ਤੋਂ ਬਾਹਰ ਹੈ ਜਿਸ ਕਾਰਨ ਉਹ ਆਪਣੀਆਂ ਧੀਆਂ ਨੂੰ ਬਹੁਤ ਜ਼ਿਆਦਾ ਮਿੱਸ ਕਰ ਰਹੀ ਹੈ । ਇਨ੍ਹਾਂ ਤਸਵੀਰਾਂ ਚੋਂ ਇੱਕ ਤਸਵੀਰ ਉਸ ਦੀ ਭੈਣ ਸਬਰੀਨਾ ਬਾਜਵਾ ਦੀ ਵੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੀ ਹੈ । ਜਿਸ ਦਾ ਖੁਲਾਸਾ ਉਸ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ । ਫ਼ਿਲਹਾਲ ਅਦਾਕਾਰਾ ਸਤਿੰਦਰ ਸਰਤਾਜ ਦੇ ਨਾਲ ਮਈ ‘ਚ ਰਿਲੀਜ਼ ਹੋਣ ਵਾਲੀ ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਸੁਰਖੀਆਂ ‘ਚ ਹੈ । ਇਸ ਫ਼ਿਲਮ ‘ਚ ਵਾਮਿਕਾ ਗੱਬੀ ਵੀ ਮੁੱਖ ਭੂਮਿਕਾ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਹੋਰ ਕਈ ਪ੍ਰਾਜੈਕਟ ‘ਚ ਵੀ ਉਹ ਦਿਖਾਈ ਦੇਵੇਗੀ ।

 

View this post on Instagram

 

A post shared by Neeru Bajwa (@neerubajwa)

Related Post