ਬੌਬੀ ਦਿਓਲ ਦੀ ਫ਼ਿਲਮ ਕਰੀਬ ਨਾਲ ਹੋਈ ਸੀ ਇਸ ਹੀਰੋਇਨ ਦੀ ਚੜਾਈ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

By  Rupinder Kaler September 16th 2019 05:40 PM

ਬਾਲੀਵੁੱਡ ਫ਼ਿਲਮ ‘ਕਰੀਬ’ ਤੇ ਉਸ ਦੀ ਹੀਰੋਇਨ ਹਰ ਇੱਕ ਨੂੰ ਯਾਦ ਹੋਵੇਗੀ ਕਿਉਂਕਿ ਇਸ ਫ਼ਿਲਮ ਦੀ ਹੀਰੋਇਨ ਨੇਹਾ ਦੀਆਂ ਅਦਾਵਾਂ ਤੇ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਗਿਆ ਸੀ । ਪਹਿਲੀ ਫ਼ਿਲਮ ਨੇ ਹੀ ਨੇਹਾ ਦੇ ਬਾਲੀਵੁੱਡ ਵਿੱਚ ਚਰਚੇ ਛੇੜ ਦਿੱਤੇ ਸਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

ਨੇਹਾ ਦਾ ਅਸਲੀ ਨਾਂਅ ਸ਼ਬਾਨਾ ਰਜ਼ਾ ਹੈ । ਨੇਹਾ ਬਾਲੀਵੁੱਡ ਅਦਾਕਾਰ ਮਨੋਜ ਵਾਜਪੇਈ ਦੀ ਪਤਨੀ ਹੈ ਤੇ ਅੱਜ ਕੱਲ੍ਹ ਆਪਣਾ ਘਰ ਬਾਹਰ ਸੰਭਾਲ ਰਹੀ ਹੈ । ਨੇਹਾ ਤੇ ਵਾਜਪੇਈ ਦੀ ਮੁਲਾਕਾਤ ਨੇਹਾ ਦੀ ਪਹਿਲੀ ਫ਼ਿਲਮ ਤੋਂ ਬਾਅਦ ਹੋਈ ਸੀ ਤੇ 2006 ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

ਭਾਵੇਂ ਨੇਹਾ ਨੇ ਵਿਆਹ ਤੋਂ ਬਾਅਦ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਅਚਾਨਕ ਉਹ ਇੰਡਸਟਰੀ ਵਿੱਚੋਂ ਗਾਇਬ ਹੋ ਗਈ । ਨੇਹਾ ਨੇ ਫਿਜ਼ਾ, ਹੋਗੀ ਪਿਆਰ ਕੀ ਜੀਤ, ਕੋਈ ਮੇਰੇ ਦਿਲ ਮਂੇ ਹੈ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ ।

ਉਹਨਾਂ ਦੀ ਆਖਰੀ ਫ਼ਿਲਮ 2008 ਵਿੱਚ ਆਈ ਸੀ ਜਿਸ ਦਾ ਨਾਂਅ ਐਸਿਡ ਫੈਕਟਰੀ ਸੀ । ਵਿਆਹ ਤੋਂ ਬਾਅਦ ਨੇਹਾ ਪੂਰੀ ਤਰ੍ਹਾਂ ਬਦਲ ਗਈ ਹੈ ਜਿੱਥੇ ਉਸ ਦੇ ਲੰਮੇ ਵਾਲ ਸਨ ਅੱਜ ਕੱਲ ਉਹ ਬਾਬ ਕੱਟ ਵਿੱਚ ਨਜ਼ਰ ਆਉਂਦੀ ਹੈ । ਨੇਹਾ ਦੀ ਇੱਕ ਬੇਟੀ ਵੀ ਹੈ । ਨੇਹਾ ਨੇ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ ।

Related Post