ਨਿਸ਼ਾ ਬਾਨੋ ਨੇ ਆਪਣੇ ਇਸ ਖ਼ਾਸ ਦੋਸਤ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਇਸ ਤਰ੍ਹਾਂ ਕੀਤਾ ਬਰਥਡੇ ਵਿੱਸ਼

By  Shaminder March 9th 2020 11:46 AM

ਪਾਲੀਵੁੱਡ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਖ਼ਾਸ ਦੋਸਤ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਮੀਰ ਮਾਹੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਰੱਬ ਸਾਡੇ ਨਾਲ ਸੀ ਸਾਡੀ ਵੀ ਦਲੇਰੀ ਸੀ,ਤੇਰੇ ਉੱਤੇ ਗੱਲ ਮੁੱਕ ਗਈ ਉਂਝ ਦੁਨੀਆ ਬਥੇਰੀ ਸੀ'।

ਹੋਰ ਵੇਖੋ:ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦਾ ਇਹ ਟੀਵੀ ਸ਼ੋਅ ਹੈ ਪਹਿਲੀ ਪਸੰਦ…!

https://www.instagram.com/p/B9ccwEhBARE/

ਇਹ ਸੁਨੇਹਾ ਲਿਖਦੇ ਹੋਏ ਉਨ੍ਹਾਂ ਨੇ ਸਮੀਰ ਮਾਹੀ ਨੂੰ ਵੀ ਟੈਗ ਕੀਤਾ ਹੈ । ਪਾਲੀਵੁੱਡ ਦੀ ਇਸ ਦੇਸੀ ਕੁਵੀਨ ਦੀ ਗੱਲ ਕੀਤੀ ਜਾਵੇ ਤਾਂ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਗੀਤਾਂ ਦੇ ਨਾਲ-ਨਾਲ ਉਹ ਐਕਟਿੰਗ ਦੀ ਦੁਨੀਆ 'ਚ ਵੀ ਸਰਗਰਮ ਹਨ । ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ ।

https://www.instagram.com/p/B8hGdeeBpgn/

ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਜਿਸ 'ਚ 'ਨਿੱਕਾ ਜ਼ੈਲਦਾਰ', 'ਮੈਰਿਜ ਪੈਲੇਸ', 'ਸੁਰਖੀ ਬਿੰਦੀ', 'ਯਾਰ ਬੇਲੀ' ਸਣੇ ਕਈ ਫ਼ਿਲਮਾਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।ਫ਼ਿਲਹਾਲ ਉਹ 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੀ ਸ਼ੁਟਿੰਗ 'ਚ ਰੁੱਝੇ ਹੋਏ ਹਨ ।

Related Post