ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕ ਵੀ ਦੇ ਰਹੇ ਪ੍ਰਤੀਕਿਰਿਆ

By  Shaminder September 26th 2022 06:31 PM

ਅਦਾਕਾਰਾ ਨਿਸ਼ਾ ਬਾਨੋ (Nisha Bano) ਪੰਜਾਬੀ ਇੰਡਸਟਰੀ ਦੀ ਅਜਿਹੀ ਅਦਾਕਾਰਾ ਹੈ । ਜਿਸਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਉਨ੍ਹਾਂ ਦੇ ਵੱਲੋਂ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਕਿਰਦਾਰ ਅਦਾਕਾਰਾ ਨੇ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਨੈਗੇਟਿਵ ਜਾਂ ਫਿਰ ਕਾਮਿਕ ਕਿਰਦਾਰ ਹੋਣ।ਹਰ ਤਰ੍ਹਾਂ ਦੇ ਕਿਰਦਾਰਾਂ ਦੇ ਵਿੱਚ ਉਹ ਫਿੱਟ ਬੈਠਦੀ ਹੈ ।

Nisha Bano image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਸਾਂਝੀ ਕੀਤੀ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਕਿਊਟ ਤਸਵੀਰ

ਉਹ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਦੇ ਨਾਲ ਅਕਸਰ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਨੂੰ ਇੱਕ ਕੱਚ ਦਾ ਗਿਲਾਸ ਦਿਖਾਉਂਦੀ ਨਜ਼ਰ ਆ ਰਹੀ ਹੈ ।

Nisha Bano, image From instagram

ਹੋਰ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਨੇ ਬੱਚਿਆਂ ਦੇ ਨਾਲ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਵੀਡੀਓ ‘ਚ ਨਿਸ਼ਾ ਬਾਨੋ ਕਹਿ ਰਹੀ ਹੈ ਕਿ ਗਲਾਸ ਵੇਖਿਓ ਕਿੰਨਾ ਵਧੀਆ ਹੈ । ਜਿਸ ‘ਤੇ ਉਸ ਦਾ ਪਤੀ ਸਮੀਰ ਮਾਹੀ ਗਲਾਸ ‘ਚ ਹੱਥ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਹਿੰਦਾ ਸੋਹਣਾ ਤਾਂ ਠੀਕ ਹੈ ਥੋੜਾ ਵੱਡਾ ਤਾਂ ਲੈ ਆਉਂਦੀ ਹੱਥ ਤਾਂ ਪੈਂਦਾ ਨਹੀਂ ਇਸ ‘ਚ। ਜਿਸ ‘ਤੇ ਅਦਾਕਾਰਾ ਕਹਿੰਦੀ ਹੈ ਕਿ ਕੁਆਲਿਟੀ ਤਾਂ ਵੇਖੋ।

Sameer mahi and nisha bano image From instagram

ਜਿਸ ‘ਤੇ ਸਮੀਰ ਮਾਹੀ ਕਹਿੰਦਾ ਹੈ ਕਿ ਕੁਆਲਿਟੀ ਸਿਰ ‘ਚ ਮਾਰਨੀ ਏ। ਜੇ ਬੰਦੇ ਦਾ ਹੱਥ ਹੀ ਨਹੀਂ ਪੈਂਦਾ ਤਾਂ ਮਾਂਜਣੇ ਕਿਵੇਂ ਨੇ’।ਅਦਾਕਾਰਾ ਨਿਸ਼ਾ ਬਾਨੋ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Sameer Mahi (@sameermahiofficial)

Related Post