ਅਦਾਕਾਰਾ ਨੁਪੂਰ ਸੈਨਨ ਦਾ ਪਿਤਾ ਨਾਲ ਡਾਂਸ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ
Shaminder
July 14th 2020 03:20 PM
ਅਦਾਕਾਰਾ ਨੁਪੂਰ ਸੈਨਨ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਸ ਦੇ ਨਾਲ ਉਸ ਦਾ ਕੋਈ ਦੋਸਤ ਨਹੀਂ ਬਲਕਿ ਡਾਂਸ ਮੂਵਸ ‘ਚ ਸਾਥ ਦੇ ਰਹੇ ਹਨ ਉਨ੍ਹਾਂ ਦੇ ਪਿਤਾ । ਪਿਉ ਧੀ ਦੇ ਡਾਂਸ ਦੇ ਇਸ ਵੀਡੀਓ ਨੂੰ ਨੁਪੂਰ ਦੇ ਫੈਨਸ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਆਪਣੇ ਪਿਤਾ ਦੇ ਹੱਥਾਂ ਨੂੰ ਫੜ ਕੇ ਸੁਰ ਤਾਲ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਡਾਂਸ ਕਰ ਰਹੀ ਹੈ ।