ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਨੂੰ ਇਸ ਅੰਦਾਜ਼ ‘ਚ ਕੀਤਾ ਜਨਮ ਦਿਨ ਵਿਸ਼, ਵੀਡੀਓ ਕੀਤਾ ਸਾਂਝਾ

By  Shaminder September 16th 2020 05:57 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਪਤੀ ਨਿੱਕ ਜੋਨਸ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮਾਈ ਲਵ’।

ਹੋਰ ਪੜ੍ਹੋ:ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਘਰ ਆਈ ਗੁੱਡ ਨਿਊਜ਼ …!

 

priyanka chopra priyanka chopra

ਇਸ ਵੀਡੀਓ ‘ਚ ਦੋਵੇਂ ਬਹੁਤ ਹੀ ਰੋਮਾਂਟਿਕ ਅੰਦਾਜ਼ ‘ਚ ਵਿਖਾਈ ਦੇ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ‘ਚ ਆਪਣੀ ਜ਼ਿੰਦਗੀ ਦੇ ਬਿਹਤਰੀਨ ਪਲਾਂ ਨੂੰ ਸੰਜੋਣ ਦੀ ਕੋਸ਼ਿਸ਼ ਕੀਤੀ ਹੈ ।

priyanka chopra priyanka chopra

ਇਸ ਵੀਡੀਓ ‘ਚ ਨਿੱਕ ਨੇ ਆਪਣੇ ਕੰਸਰਟ ਤੋਂ ਲੈ ਕੇ ਪ੍ਰਿਯੰਕਾ ਦੇ ਨਾਲ ਆਪਣੀ ਜ਼ਿੰਦਗੀ ਅਤੇ ਹੋਰ ਕਈ ਚੀਜ਼ਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।

 

View this post on Instagram

 

So grateful you were born. Happy birthday my love. ?❤️? @nickjonas

A post shared by Priyanka Chopra Jonas (@priyankachopra) on Sep 16, 2020 at 12:30am PDT

ਨਿੱਕ ਅਤੇ ਪ੍ਰਿਯੰਕਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਪ੍ਰਿਯੰਕਾ ਚੋਪੜਾ ਦੇ ਪਤੀ ਅਤੇ ਅਮਰੀਕਨ ਗਾਇਕ ਨਿੱਕ ਅੱਜ ਆਪਣਾ 28ਵਾਂ ਜਨਮ ਦਿਨ ਮਨਾ ਰਹੇ ਹਨ ।

 

Related Post