ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਸ਼੍ਰੀ ਲੰਕਾ 'ਚ ਹੋਏ ਬੰਬ ਧਮਾਕਿਆਂ 'ਚ ਵਾਲ-ਵਾਲ ਬਚੀ ਇਹ ਮਸ਼ਹੂਰ ਅਦਾਕਾਰਾ

By  Rupinder Kaler April 22nd 2019 11:17 AM -- Updated: April 22nd 2019 11:18 AM

ਸ਼੍ਰੀ ਲੰਕਾ ਵਿੱਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਵਿੱਚ 2੦੦ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 5੦੦ ਤੋਂ ਵੱਧ ਲੋਕ ਜ਼ਖਮੀ ਹੋਏ ਹਨ । ਮਰਨ ਵਾਲਿਆਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਸਨ । ਹੁਣ ਤੱਕ ਇਸ ਮਾਮਲੇ ਵਿੱਚ 7  ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪਰ ਇਸ ਸਭ ਦੇ ਚਲਦੇ ਤਮਿਲ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਧਿਕਾ ਸਰਥਕੁਮਾਰ ਵਾਲ-ਵਾਲ ਬਚੀ ਹੈ ।

radhika-sarathkumar radhika-sarathkumar

ਰਾਧਿਕਾ ਧਮਾਕੇ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਜਹਾਜ਼ ਰਾਹੀਂ ਚੇਨਈ ਜਾਣ ਲਈ ਆਪਣੇ ਹੋਟਲ ਵਿੱਚੋਂ ਬਾਹਰ ਨਿਕਲੀ ਸੀ । ਰਾਧਿਕਾ ਨੇ ਟਵੀਟ ਕਰਕੇ ਦੱਸਿਆ ਹੈ ਇਹਨਾਂ ਧਮਾਕਿਆਂ ਤੋਂ ਬਾਅਦ ਉਹ ਸਦਮੇ ਵਿੱਚ ਹੈ । ਉਹਨਾਂ ਨੇ ਲਿਖਿਆ ਹੈ ਕਿ 'ਹੇ ਭਗਵਾਨ, ਭਗਵਾਨ ਹਰ ਇੱਕ ਦੇ ਨਾਲ ਰਹੇ । ਮੈਂ ਹੁਣੇ ਹੁਣੇ ਹੋਟਲ ਵਿੱਚੋਂ ਬਾਹਰ ਨਿਕਲੀ ਹਾਂ ਤੇ ਧਮਾਕੇ ਹੋਣ ਦੀ ਖ਼ਬਰ ਮਿਲੀ । ਇਸ ਹਾਦਸੇ ਤੇ ਵਿਸ਼ਵਾਸ਼ ਨਹੀਂ ਹੋ ਰਿਹਾ । ਸ਼੍ਰੀਲੰਕਾ ਵਿੱਚ ਅੱਤਵਾਦੀਆਂ ਦਾ ਇਹ ਹਮਲਾ ਨਿੰਦਣਯੋਗ ਹੈ '

https://twitter.com/realradikaa/status/1119821548502732800

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ੨੦੦੯ ਵਿੱਚ ਲਿੱਟੇ ਦੇ ਖਾਤਮੇ ਤੋਂ ਬਾਅਦ ਸ਼੍ਰੀਲੰਕਾ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ ।

Related Post