ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਦੀ ਸਿਹਤ 'ਚ ਹੋਇਆ ਸੁਧਾਰ,ਬੀਮਾਰੀ ਕਾਰਨ ਕਰੀਅਰ ਹੋ ਗਿਆ ਸੀ ਤਬਾਹ  

By  Shaminder September 20th 2019 12:16 PM

ਰਸ਼ਮੀ ਦੇਸਾਈ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂਅ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ।ਪਰ ਹੁਣ ਲੱਗਦਾ ਹੈ ਕਿ ਉਹ ਇਸ ਬੀਮਾਰੀ ਤੋਂ ਉੱਭਰ ਚੁੱਕੀ ਹੈ ਅਤੇ ਜਲਦ ਹੀ ਇੱਕ ਸ਼ੋਅ 'ਚ ਨਜ਼ਰ ਆਵੇਗੀ । ਜੀ ਹਾਂ ਅਤੇ ਖ਼ਬਰਾਂ ਇਹ ਵੀ ਹਨ ਕਿ ਉਹ ਇਸ ਸ਼ੋਅ 'ਚ ਆਪਣੇ ਦੋਸਤ ਅਰਹਾਨ ਖ਼ਾਨ  ਨਾਲ ਵਿਆਹ ਵੀ ਰਚਾਏਗੀ ।

ਹੋਰ ਵੇਖੋ  :ਇੱਕ ਗੰਭੀਰ ਬੀਮਾਰੀ ਨੇ ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ ਕੀਤੀ ਤਬਾਹ,ਕਰੀਅਰ ਵੀ ਹੋਇਆ ਚੌਪਟ

https://www.instagram.com/p/BZq0XcxglG0/

ਰਸ਼ਮੀ ਦੇਸਾਈ ਦੇ ਪ੍ਰਸ਼ੰਸਕਾਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਦੱਸ ਦਈਏ ਕਿ ਇੱਕ ਨਿੱਜੀ ਟੀਵੀ ਚੈਨਲ 'ਤੇ ਆਉਣ ਵਾਲੇ 'ਉਤਰਨ' ਨਾਂਅ ਦੇ ਲੜੀਵਾਰ 'ਚ ਰਸ਼ਮੀ ਦੇਸਾਈ ਨੇ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਸੀ ਅਤੇ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ ।

https://www.instagram.com/p/BgTKCX6g3ik/

ਇਸ 'ਚ ਰਸ਼ਮੀ ਦੇਸਾਈ ਨੇ ਟੱਪੂ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਪਰ ਬੀਤੇ ਕੁਝ ਸਾਲਾਂ ਦੌਰਾਨ ਉਹ ਟੀਵੀ ਇੰਡਸਟਰੀ ਤੋਂ ਗਾਇਬ ਹੋ ਗਈ ਸੀ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਬੀਮਾਰੀ ਸੀ,ਜਿਸ ਕਾਰਨ ਉਨ੍ਹਾਂ ਨੇ ਘਰੋਂ ਬਾਹਰ ਤੱਕ ਨਿਕਲਣਾ ਬੰਦ ਕਰ ਦਿੱਤਾ ਸੀ ।

https://www.instagram.com/p/Bwqmnk8ATzM/

ਇਸ ਬੀਮਾਰੀ ਕਾਰਨ ਉਨ੍ਹਾਂ ਦਾ ਕਰੀਅਰ ਚੌਪਟ ਹੋ ਗਿਆ ਸੀ ਅਤੇ ਇਸ ਦਾ ਉਨ੍ਹਾਂ ਖੁਦ ਖੁਲਾਸਾ ਕੀਤਾ ਸੀ ।

Related Post