'ਗੁਰਮੁਖ' ਦੇ ਸੈੱਟ ਤੋਂ ਸਾਰਾ ਗੁਰਪਾਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

By  Shaminder May 27th 2019 01:19 PM

ਪੰਜਾਬੀ ਫ਼ਿਲਮ ਇੰਡਸਟਰੀ ਦਾ ਗ੍ਰਾਫ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ । ਪੰਜਾਬੀ ਫ਼ਿਲਮਾਂ 'ਚ ਕਮੇਡੀ ਅਤੇ ਰੋਮਾਂਸ ਤੋਂ ਇਲਾਵਾ ਹੁਣ ਵਿਸ਼ਾ ਪ੍ਰਧਾਨ ਫ਼ਿਲਮਾਂ ਵੀ ਬਣਨ ਲੱਗ ਪਈਆਂ ਹਨ । ਹਰ ਹਫਤੇ ਕੋਈ ਨਾ ਕੋਈ ਨਵੀਂ ਫ਼ਿਲਮ ਰਿਲੀਜ਼ ਹੋ ਰਹੀ ਹੈ । ਹੁਣ ਇੱਕ ਵਿਸ਼ਾ ਪ੍ਰਧਾਨ ਫ਼ਿਲਮ ਬਣਨ ਜਾ ਰਹੀ ਹੈ ਗੁਰਮੁਖ ।

ਹੋਰ ਵੇਖੋ :ਸਾਰਾ ਗੁਰਪਾਲ ਤੇ ਕੁਲਜਿੰਦਰ ਸਿੱਧੂ ਨਿਭਾਉਣਗੇ ਅਹਿਮ ਕਿਰਦਾਰ ਫ਼ਿਲਮ ‘ਗੁਰਮੁਖ’ ‘ਚ

https://www.instagram.com/p/Bx6qWbfh7cR/

ਜਿਸ ਦੀ ਡਾਇਰੈਕਸ਼ਨ ਕਰ ਰਹੇ ਹਨ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਅਤੇ ਰੰਗ ਮੰਚ ਦੇ ਦਿੱਗਜ ਕਲਾਕਾਰ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ । ਜਿਨ੍ਹਾਂ ਨੇ ਇਸ ਫ਼ਿਲਮ ਦੀ ਕਹਾਣੀ ਵੀ ਲਿਖੀ ਹੈ ।

https://www.instagram.com/p/BxxUx5xlknv/

ਫਿਲਮ ਨੂੰ ਗੁਰਪ੍ਰੀਤ ਸਿੰਘ ਦੇਵਗਨ , ਵਿਮਲ ਚੋਪੜਾ , ਅਮਰਿੰਦਰ ਰਾਜੂ ਅਤੇ ਰਾਕੇਸ਼ ਧਈਆ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।ਜਿਸ 'ਚ ਉਨ੍ਹਾਂ ਦੇ ਨਾਲ ਇੱਕ ਹੋਰ ਅਦਾਕਾਰਾ ਨਜ਼ਰ ਆ ਰਹੀ ਹੈ ।

https://www.instagram.com/p/Bx6ZiHEBa6Q/

 

Related Post