ਕਿਉਂ ਸਰਗੁਣ ਮਹਿਤਾ ਨੁੰ ਹਰ ਵਾਰ ਲੱਗਦਾ ਹੈ ਕਿ ਉਸ ਦੀ ਗੱਡੀ ਛੁੱਟ ਜਾਏਗੀ !

By  Shaminder July 18th 2019 12:55 PM

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ 'ਹਰ ਵਾਰ ਅਜਿਹਾ ਲੱਗਦਾ ਹੈ ਕਿ ਇਹ ਕੰਮ ਨਹੀਂ ਹੋਇਆ ਤਾਂ ਇਹ ਟਰੇਨ ਛੁੱਟ ਜਾਏਗੀ ।ਪਰ ਕੁਝ ਕਹਾਣੀਆਂ ਸਟੇਸ਼ਨ 'ਤੇ,ਲੇਟ ਫੜੀਆਂ ਹੋਈਆਂ ਟਰੇਨਾਂ ਤੇ,ਹਾਰੇ ਹੋਏ ਘਰ ਜਾ ਕੇ ਰੋਂਦੇ ਹੋਏ ਲਿਖੀਆਂ ਜਾਂਦੀਆਂ ਹਨ । ਮੇਰੀ ਕੋਈ ਟਰੇਨ ਨਹੀਂ ਛੁੱਟ ਰਹੀ ਅਤੇ ਜੋ ਫੜਨੀ ਸੀ ਉਹ ਮੇਰੇ ਚਾਹੁਣ 'ਤੇ ਵੀ ਨਹੀਂ ਛੁੱਟੇਗੀ' ।

ਹੋਰ ਵੇਖੋ :ਸਰਗੁਣ ਮਹਿਤਾ ਨੇ ਪਾਇਆ ਗੋਲਡਨ ਸਟਾਰ ਮਲਕੀਤ ਸਿੰਘ ਦੇ ਗਾਣੇ ਉੱਤੇ ਭੰਗੜਾ, ਦੇਖੋ ਵੀਡੀਓ

https://www.instagram.com/p/B0BITOXgJab/

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ । ਹੁਣ ਸਰਗੁਣ ਮਹਿਤਾ ਕਿਸ ਗੱਡੀ ਦੀ ਗੱਲ ਕਰ ਰਹੀ ਹੈ ਇਹ ਕਹਿਣਾ ਥੋੜਾ ਮੁਸ਼ਕਿਲ ਹੈ ।ਪਰ ਏਨੀਂ ਦਿਨੀਂ ਉਹ ਵਿਦੇਸ਼ 'ਚ ਆਪਣੇ ਪਤੀ ਰਵੀ ਦੁਬੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ ।

https://www.instagram.com/p/BzqO4HOApY-/

ਉਨ੍ਹਾਂ ਨੇ ਛੁੱਟੀਆਂ ਦੌਰਾਨ ਆਪਣੇ ਪਤੀ ਨਾਲ ਪਿਛਲੇ ਦਿਨੀਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੀਆਂ ਤਸਵੀਰਾਂ 'ਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/BzKm1DuANrK/

 

Related Post