ਸਰਗੁਨ ਮਹਿਤਾ ਨੇ ਸਾਂਝਾ ਕੀਤਾ ਆਪਣੇ ਮੰਮੀ ਅਤੇ ਮਾਸੀ ਦੇ ਡਾਂਸ ਦਾ ਇਹ ਵੀਡੀਓ, ਕਿਹਾ ਮੇਰਾ ਮਨਪਸੰਦ ਹੈ ਇਹ ਵੀਡੀਓ

By  Shaminder July 13th 2020 02:37 PM

ਸਰਗੁਨ ਮਹਿਤਾ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀ ਮਾਂ ਅਤੇ ਮਾਸੀ ਪੰਜਾਬੀ ਗੀਤ ‘ਤੇ ਕਿਸੇ ਵਿਆਹ ਸਮਾਗਮ ‘ਚ ਡਾਂਸ ਕਰ ਰਹੀਆਂ ਹਨ ।

https://www.instagram.com/p/CCkpLV8gvom/

ਸਰਗੁਨ ਮਹਿਤਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਮੈਂ ਹਮੇਸ਼ਾ ਆਪਣੇ ਮੰਮੀ ਤੇ ਪਰਿਵਾਰ ਦੀ ਸਾਈਡ ਲਈ ਹੈ । ਇਹ ਸਭ ਨੋਟੰਕੀ ਹੈ, ਮੇਰੀ ਮੰਮੀ ਅਤੇ ਮਾਸੀਆਂ ਦਾ ਇਹ ਵੀਡੀਓ ਮੇਰਾ ਮਨਪਸੰਦ ਵੀਡੀਓ ਹੈ’।

https://www.instagram.com/p/CCN27ERA5dt/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਦੀ ਮੰਮੀ ਅਤੇ ਮਾਸੀਆਂ ਡਾਂਸ ਕਰ ਰਹੀਆਂ ਹਨ । ਜਦੋਂਕਿ ਇਨ੍ਹਾਂ ਦਰਮਿਆਨ ਸਰਗੁਨ ਵੀ ਡਾਂਸ ਲਈ ਸਟੇਜ ‘ਤੇ ਆਉਂਦੀ ਹੈ ।

https://www.instagram.com/p/CCD-CuvgfXM/

ਸਰਗੁਨ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਵੱਲੋਂ ਸਾਂਝੀ ਕੀਤੀ ਇਹ ਵੀਡੀਓ ਵੀ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਇਸ ਨੂੰ ਸ਼ੇਅਰ ਕਰ ਰਹੇ ਹਨ ।

Related Post