ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਅਤੇ ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਕੈਫੀ ਆਜ਼ਮੀ ਦਾ ਹੋਇਆ ਦਿਹਾਂਤ

By  Shaminder November 23rd 2019 12:56 PM

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਮਸ਼ਹੂਰ ਕੈਮਰਾਮੈਨ ਬਾਬਾ ਆਜ਼ਮੀ ਦੀ ਮਾਂ ਸ਼ੌਕਤ ਕੈਫੀ ਆਜ਼ਮੀ ਦਾ ਦਿਹਾਂਤ ਹੋ ਗਿਆ, ਉਹ 90 ਸਾਲ ਦੇ ਸਨ ।ਦਿਹਾਂਤ ਦੇ ਸਮੇਂ ਸ਼ਬਾਨਾ ਆਜ਼ਮੀ ਉਨ੍ਹਾਂ ਦੇ ਕੋਲ ਹੀ ਸਨ ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ ਅਤੇ ਬਾਲੀਵੁੱਡ ਅਦਾਕਾਰ ਦੁੱਖ ਜਤਾਉਣ ਲਈ ਸ਼ਬਾਨਾ ਆਜ਼ਮੀ ਦੇ ਘਰ ਪਹੁੰਚ ਰਹੇ ਹਨ।

ਹੋਰ ਵੇਖੋ:ਐਕਟਿੰਗ ਗੁਰੂ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ, ਨਸੀਰੂਦੀਨ ਸ਼ਾਹ, ਸ਼ਤਰੂਗਨ ਸਿਨ੍ਹਾ, ਸ਼ਬਾਨਾ ਆਜ਼ਮੀ ਸਮੇਤ ਕਈ ਵੱਡੇ ਅਦਾਕਾਰਾਂ ਦੀ ਬਣਾਈ ਸੀ ਜ਼ਿੰਦਗੀ

https://www.instagram.com/p/B5LPIFtHg3-/

ਆਪਣੇ ਜ਼ਮਾਨੇ ਦੀ ਮਸ਼ਹੂਰ ਲੇਖਿਕਾ ਅਤੇ ਅਦਾਕਾਰਾ ਸੌਕਤ ਕੈਫੀ ਦੀ ਲੇਖਣੀ ਏਨੀ ਵਧੀਆ ਸੀ ਕਿ ਜੋ ਉਨ੍ਹਾਂ ਨੂੰ ਸੁਣਦਾ ਸੀ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ ।

ਲੋਕ ਉਨ੍ਹਾਂ ਨੂੰ ਰੁਮਾਨੀਅਤ ਦਾ ਸ਼ਾਇਰ ਕਹਿੰਦੇ ਸਨ।ਸ਼ਬਾਨਾ ਆਜ਼ਮੀ ਉਨ੍ਹਾਂ ਦੀ ਧੀ ਹਨ ਜੋ ਬਾਲੀਵੁੱਡ 'ਚ ਆਪਣੇ ਜ਼ਮਾਨੇ 'ਚ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ ।

shabana azmi mother shabana azmi mother

ਉਹ ਫ਼ਿਲਮਾਂ 'ਚ ਲਗਾਤਾਰ ਸਰਗਰਮ ਹਨ ਅਤੇ ਪਿੱਛੇ ਜਿਹੇ ਆਈ ਫ਼ਿਲਮ ਜੋ ਕਿ ਸਮਲਿੰਗੀ ਸਬੰਧਾਂ 'ਤੇ ਬਣੀ ਸੀ ਉਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਆਪਣੇ ਸਮੇਂ 'ਚ ਉੇਨ੍ਹਾਂ ਨੇ 'ਅਰਥ',ਫਕੀਰਾ,ਮਾਸੂਮ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

shabana azmi shabana azmi

 

Related Post