ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈਆਂ

By  Shaminder August 20th 2020 12:17 PM

ਕੁਮਕੁਮ ਭਾਗਿਆ ‘ਚ ਆਪਣੀ ਭੂਮਿਕਾ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਸ਼ਿਖਾ ਸਿੰਘ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਦੇ ਹੋਏ ਮਾਂ ਬਣਨ ਦੀ ਖੁਸ਼ੀ ਸਾਂਝੀ ਕੀਤੀ ਹੈ ।ਅਦਾਕਾਰਾ ਅਤੇ ਉਨ੍ਹਾਂ ਦੇ ਪਾਇਲਟ ਪਤੀ ਕਰਣ 16 ਜੂਨ ਨੂੰ ਇੱਕ ਕਿਊਟ ਜਿਹੀ ਬੱਚੀ ਦੇ ਮਾਪੇ ਬਣੇ ਸਨ ।ਇਸ ਜੋੜੀ ਨੇ ਆਪਣੀ ਧੀ ਦਾ ਨਾਮ ਅਲਾਯਨਾ ਸਿੰਘ ਸ਼ਾਹ ਰੱਖਿਆ ਹੈ ।ਸ਼ਿਖਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਬਣਨ ਦੇ ਸਫ਼ਰ ਨੂੰ ਸਾਂਝਾ ਕੀਤਾ ਹੈ ।

https://www.instagram.com/p/CEBeureDxsr/

ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਨੇ ਆਪਣੀ ਬੱਚੀ ਦੀ ਤਸਵੀਰ ਫੈਨਸ ਦੇ ਨਾਲ ਸਾਂਝੀ ਕੀਤੀ ਸੀ ਪਰ ਇਨ੍ਹਾਂ ਤਸਵੀਰਾਂ ‘ਚ ਕਦੇ ਵੀ ਬੱਚੀ ਦਾ ਚਿਹਰਾ ਨਹੀਂ ਸੀ ਵਿਖਾਇਆ ਗਿਆ । ਕਰੀਬ ਦੋ ਮਹੀਨੇ ਬਾਅਦ ਅਦਾਕਾਰਾ ਨੇ ਆਪਣੀ ਬੱਚੀ ਦੇ ਚਿਹਰੇ ਵਾਲੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/CED6TxbDYV1/

ਬੱਚੀ ਤਸਵੀਰ ‘ਚ ਬਹੁਤ ਹੀ ਪਿਆਰੀ ਲੱਗ ਰਹੀ ਹੈ।ਸ਼ਿਖਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

Related Post