ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ 'ਚ ਯੋਗ ਉਤਸਵ 'ਚ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ
Shaminder
March 5th 2019 04:38 PM
ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ 'ਚ ਕੌਮਾਂਤਰੀ ਪੱਧਰ 'ਤੇ ਯੋਗ ਉਤਸਵ ਦਾ ਪ੍ਰਬੰਧ ਕੀਤਾ ਗਿਆ । ਇਸ ਦੌਰਾਨ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ।ਉਨ੍ਹਾਂ ਨੇ ਪਰਮਾਰਥ ਨਿਕੇਤਨ ਵੱਲੋਂ ਯੋਗਾ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਪਰਮਾਰਥ ਨਿਕੇਤਨ 'ਚ ਆ ਕੇ ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹ ਆਪਣੇ ਘਰ ਆ ਗਏ ਹੋਣ ।