ਸ਼ਾਕਾਹਾਰੀ ਜੀਵਨ ਅਪਨਾਉਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਖੇਤਾਂ ‘ਚ ਜਾ ਕੇ ਕਰ ਰਹੇ ਇਹ ਕੰਮ, ਵੀਡੀਓ ਕੀਤਾ ਸਾਂਝਾ

By  Shaminder July 10th 2020 03:29 PM

ਸ਼ਿਲਪਾ ਸ਼ੈੱਟੀ ਨੇ ਆਪਣੇ ਜੀਵਨ ਨੂੰ ਜਿਉਣ ਦਾ ਤਰੀਕਾ ਬਦਲ ਲਿਆ ਹੈ ਅਤੇ ਹੁਣ ਉਹ ਪੱਕੇ ਤੌਰ ‘ਤੇ ਸ਼ਾਕਾਹਾਰੀ ਜੀਵਨ ਅਪਣਾ ਲਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਹ ਦੱਸ ਰਹੇ ਨੇ ਕਿ ਮਾਸਾਹਾਰੀ ਜੀਵਨ ਜਿਉਣ ਦੇ ਕਿੰਨੇ ਨੁਕਸਾਨ ਹਨ । ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਇਸ ਬਾਰੇ ਖੁਲਾਸਾ ਕੀਤਾ ਹੈ ।

https://www.instagram.com/p/CCShkNJhGE4/

ਉਨ੍ਹਾਂ ਨੇ ਲਿਖਿਆ ਕਿ ਇਹ ਫ਼ੈਸਲਾ ਮੇਰੇ ਲਈ ਕਾਫੀ ਸਖਤ ਸੀ । ਕਿਉਂਕਿ ਮੈਨੂੰ ਇਸ ਤਰ੍ਹਾਂ ਦਾ ਜੀਵਨ ਅਪਨਾਉਣਾ ਅਸੰਭਵ ਜਿਹਾ ਲੱਗਦਾ ਸੀ । ਪਰ ਹੌਲੀ ਹੌਲੀ ਮੈਂ ਖੁਦ ਨੂੰ ਬਦਲਿਆ ਤੇ ਹੁਣ ਮੈਂ ਪੂਰੀ ਤਰ੍ਹਾਂ ਸ਼ਾਕਾਹਾਰੀ ਹਾਂ ।

https://www.instagram.com/p/CCKvlCUB9zk/

ਉਨ੍ਹਾਂ ਨੇ ਪੋਸਟ ‘ਚ ਅੱਗੇ ਲਿਖਿਆ ਕਿ ਮਾਸਾਹਾਰੀ ਹੋਣ ‘ਤੇ ਉਨ੍ਹਾਂ ਨੇ ਕਈ ਵੀਡੀਓ ਵੀ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝੇ ਕੀਤੇ ਸਨ ਜੋ ਕਿ ਜਲਦ ਹੀ ਉਹ ਹਟਾ ਦੇਣਗੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਖੇਤਾਂ ‘ਚ ਜਾ ਕੇ ਸਬਜ਼ੀਆਂ ਤੋੜਦੇ ਹੋਏ ਨਜ਼ਰ ਆ ਰਹੇ ਨੇ ਅਤੇ ਉੇਨ੍ਹਾਂ ਦੇ ਨਾਲ ਪੁੱਤਰ ਵੀ ਨਜ਼ਰ ਆ ਰਿਹਾ ਹੈ ।

Related Post