ਇੱਕ ਵਾਰ ਮੁੜ ਤੋਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਸੋਨਾਕਸ਼ੀ ਸਿਨ੍ਹਾ, ਟ੍ਰੋਲਰਸ ਨੇ ਅਜੇ ਦੇਵਗਨ ਨੂੰ ਕੀਤੀ ਇਹ ਅਪੀਲ

By  Shaminder July 18th 2020 04:52 PM

‘ਭੁਜ’ ਦਾ ਪਰਾਈਡ ਆਫ਼ ਇੰਡੀਆ ਜਿਸ ਦਾ ਕਿ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਸੱਚੀ ਘਟਨਾ ‘ਤੇ ਅਧਾਰਿਤ ਇਸ ਫ਼ਿਲਮ ਦਾ ਇੱਕ ਪੋਸਟਰ ਬੀਤੇ ਦਿਨ ਸਾਹਮਣੇ ਆਇਆ ਹੈ । ਇਸ ਫ਼ਿਲਮ ‘ਚ ਸੋਨਾਕਸ਼ੀ ਸਿਨ੍ਹਾ ਸੁੰਦਰਬੇਨ ਦਾ ਰੋਲ ਨਿਭਾ ਰਹੀ ਹੈ । ਸੋਨਾਕਸ਼ੀ ਸਿਨ੍ਹਾ ਦਾ ਇਸ ਪੋਸਟਰ ‘ਚ ਗੁਜਰਾਤੀ ਲੁੱਕ ਵੇਖਣ ਨੂੰ ਮਿਲ ਰਿਹਾ ਹੈ । ਇਸ ਫ਼ਿਲਮ ‘ਚ ਸੋਨਾਕਸ਼ੀ ਦੇ ਨਾਲ ਅਜੇ ਦੇਵਗਨ ਵੀ ਨਜ਼ਰ ਆਉਣਗੇ ।

https://twitter.com/Tru_Indiann/status/1284063317607284737

ਪਰ ਸੋਨਾਕਸ਼ੀ ਦਾ ਇਹ ਲੁੱਕ ਸਾਹਮਣੇ ਆਉਂਦਿਆਂ ਹੀ ਟਵਿੱਟਰ ‘ਤੇ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਕਈ ਯੂਜ਼ਰਸ ਨੇ ਪੋਸਟਰ ਨੂੰ ਰਿਟਵੀਟ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੇ ਕਮੈਂਟ ਲਿਖੇ ਹਨ ।

https://twitter.com/ajaydevgn/status/1284013939458584577

ਦੱਸ ਦਈਏ ਕਿ ਇਹ ਫ਼ਿਲਮ ਭਾਰਤ ਪਾਕਿਸਤਾਨ ਵਿਚਾਲੇ 1971 ‘ਚ ਹੋਏ ਜੰਗ ‘ਤੇ ਬਣਨ ਵਾਲੀ ਫ਼ਿਲਮ ਹੈ । ਜਿਸ ‘ਚ ਅਜੇ ਦੇਵਗਨ ਲੀਡ ਰੋਲ ਨਿਭਾ ਰਹੇ ਹਨ । ਫ਼ਿਲਮ ‘ਚ ਅਜੇ ਦੇਵਗਨ ਦਾ ਲੁੱਕ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਹੈ । ਦੱਸ ਦਈਏ ਸੋਨਾਕਸ਼ੀ ਕਦੇ ਜਨਰਲ ਨਾਲੇਜ ਨੂੰ ਲੈ ਕੇ ਟਰੋਲ ਹੋ ਜਾਂਦੀ ਹੈ ।

Related Post