ਅਦਾਕਾਰਾ ਨੇ ਕੈਂਸਰ ਮੁਕਤ ਹੋਣ ਤੋਂ ਬਾਅਦ ਆਪਣੀ ਥੈਰੇਪੀ ਦਾ ਵੀਡੀਓ ਕੀਤਾ ਸਾਂਝਾ,ਵੀਡੀਓ ਵੇਖਣ ਤੋਂ ਪਹਿਲਾਂ ਦਿੱਤੀ ਚਿਤਾਵਨੀ 

By  Shaminder June 11th 2019 10:34 AM -- Updated: June 11th 2019 10:41 AM

ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਤੋਂ ਮੁਕਤ ਹੋਣ ਤੋਂ ਬਾਅਦ ਲਗਾਤਾਰ ਆਪਣੇ ਅਨੁਭਵ ਸਾਂਝੇ ਕਰ ਰਹੀ ਹੈ ।ਉਨ੍ਹਾਂ ਨੇ ਅਮਰੀਕਾ 'ਚ ਆਪਣਾ ਇਲਾਜ਼ ਕਰਵਾਇਆ ਸੀ। ਜਿਸ ਤੋਂ ਬਾਅਦ ਲੰਬਾ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਹੀ ਵਤਨ ਪਰਤ ਚੁੱਕੀ ਹੈ । ਪਰ ਇਲਾਜ ਦੇ ਦੌਰਾਨ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਦਰਦ ਚੋਂ ਗੁਜ਼ਰਨਾ ਪਿਆ ਇਸ ਬਾਰੇ ਉਹ ਆਪਣੇ ਤਜ਼ਰਬੇ ਅਕਸਰ ਸਾਂਝੇ ਕਰਦੀ ਰਹਿੰਦੀ ਹੈ ।

https://www.instagram.com/p/Byh5Ylhnkts/

ਹੁਣ ਉਨ੍ਹਾਂ ਨੇ ਆਪਣੇ ਇੱਕ ਥੈਰੇਪੀ ਸੈਸ਼ਨ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਦੇ ਨਾਲ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਇੱਕ ਚਿਤਾਵਨੀ ਵੀ ਦਿੱਤੀ ਹੈ । ਉਨ੍ਹਾਂ ਨੇ ਸੈਸ਼ਨ ਲੈਂਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਲੀ ਪਾਣੀ 'ਚ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/ByCiG6ipm4j/

ਸੋਨਾਲੀ ਨੇ ਇਸ ਵੀਡੀਓ ਦੇ ਜ਼ਰੀਏ ਦੱਸਿਆ ਕਿ ਪਾਣੀ ਦੇ ਅੰਦਰ ਐਕਸਰਸਾਈਜ਼ ਕਰਨਾ ਬੜਾ ਔਖਾ ਹੁੰਦਾ ਹੈ ਪਰ ਇਹ ਨਾਰਮਲ ਹਾਲਤ 'ਚ ਬਹੁਤ ਅਸਾਨ ਸੀ । ਸੋਨਾਲੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ "ਚਿਤਾਵਨੀ ਜਿੰਨਾ ਵੇਖਣ 'ਚ ਇਹ ਅਸਾਨ ਲੱਗਦਾ ਹੈ ਓਨਾ ਹੈ ਨਹੀਂ,ਮੇਰੀ ਨਵੀਂ ਏਕ ਥੈਰੇਪੀ ਟ੍ਰੇਨਿੰਗ ਸੈਸ਼ਨ ਬਹੁਤ ਟੱਫ ਹੈ ਪਰ ਇਹ ਬਹੁਤ ਅਸਾਨ ਨਹੀਂ ਹੁੰਦਾ"।

https://www.instagram.com/p/BxuWfgyJQ0D/

Related Post