ਅਦਾਕਾਰਾ ਸੋਨੀਆ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ, ਵੀਡੀਓ ਕੀਤਾ ਸ਼ੇਅਰ

By  Rupinder Kaler April 28th 2021 05:57 PM -- Updated: April 28th 2021 06:02 PM

ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਕਾਰਨ ਹੁਣ ਤਕ 15 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਮੰਗਲਵਾਰ ਨੂੰ ਸਾਹਮਣੇ ਆਏ ਨਤੀਜਿਆਂ ਤੋਂ ਬਾਅਦ ਇਹ ਅੰਕੜਾ 15 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 24 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਦੇ ਮਰੀਜ਼ ਦਿੱਲੀ ਆ ਚੁੱਕੇ ਹਨ।

image from Sonia mann's instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਦੇ ਇਹ ਹਨ ਲੱਛਣ, ਵੇਲੇ ਸਿਰ ਡਾਕਟਰੀ ਸਹਾਇਤਾ ਨਾਲ ਬਚ ਸਕਦੀ ਹੈ ਜਾਨ

sonia mann in farmer protest image from Sonia mann's instagram

ਇਨ੍ਹਾਂ 24 ਘੰਟਿਆਂ ਦੌਰਾਨ ਦਿੱਲੀ 'ਚ ਕੋਰੋਨਾ ਤੋਂ 381 ਲੋਕਾਂ ਦੀ ਮੌਤ ਹੋਈ ਹੈ। ਇਹ ਹਾਲ ਦੇਸ਼ ਦੀ ਰਾਜਧਾਨੀ ਦਾ ਹੈ । ਦੇਸ਼ ਦੇ ਹੋਰ ਹਿੱਸਿਆਂ ਦਾ ਤਾਂ ਇਸ ਤੋਂ ਵੀ ਮਾੜਾ ਹਾਲ ਹੈ । ਇਹਨਾਂ ਹਲਾਤਾਂ ਲਈ ਕੁਝ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਕਿਉਂਕਿ ਉਹਨਾਂ ਨੇ ਕੋਰੋਨਾ ਮਹਾਮਾਰੀ ਨੂੰ ਅਣਗੋਲਿਆ ਕਰਕੇ ਬੰਗਾਲ ਵਿੱਚ ਚੋਣ ਪ੍ਰਚਾਰ ਕੀਤਾ ।

punjabi Singer and sonia mann image from Sonia mann's instagram

ਇਸ ਸਭ ਦੇ ਚਲਦੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਵੀ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਸੋਨੀਆ ਮਾਨ ਨੇ ਲਾਈਵ ਹੋ ਕੇ ਕਿਹਾ ਹੈ ਕਿ ਜੇਕਰ ਦੇਸ਼ ਵਿੱਚ ਕੋਰੋਨਾ ਮਹਾਮਾਰੀ ਏਨੀਂ ਫੈਲ ਰਹੀ ਹੈ ਤਾਂ ਮੋਦੀ ਚੋਣ ਰੈਲੀਆਂ ਕਿਉਂ ਕਰ ਰਹੇ ਹਨ ।

ਕਿਉਂ ਉਹ ਲੱਖਾਂ ਲੋਕਾਂ ਦਾ ਇੱਕਠ ਕਰ ਰਹੇ ਹਨ । ਕੀ ਤੁਹਾਡੀਆਂ ਇਹਨਾਂ ਰੈਲੀਆਂ ਦੌਰਾਨ ਕੋਰੋਨਾ ਖਤਮ ਹੋ ਜਾਂਦਾ ਹੈ ।

Related Post