ਅਦਾਕਾਰਾ ਸੋਨੀਆ ਮਾਨ ਨੂੰ ਡਾਕਟਰੇਟ ਦੀ ਡਿਗਰੀ ਨਾਲ ਨਵਾਜਿਆ ਗਿਆ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

By  Shaminder February 24th 2022 03:22 PM

ਸੋਨੀਆ ਮਾਨ (Sonia Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਹੁਣ ਉਹ ਡਾਕਟਰ ਸੋਨੀਆ ਮਾਨ ਬਣ ਗਈ ਹੈ ਕਿਉਂਕਿ ਉਸ ਨੂੰ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਹੈ ।ਇਸ ਵੀਡੀਓ ਨੂੰ ਜਿਵੇਂ ਹੀ ਸੋਨੀਆ ਮਾਨ ਨੇ ਸ਼ੇਅਰ ਕੀਤਾ । ਅਦਾਕਾਰਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਹਰ ਕੋਈ ਅਦਾਕਾਰਾ ਨੂੰ ਇਸ ਉਪਲਬਧੀ ‘ਤੇ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਸੋਨੀਆ ਮਾਨ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ।

sonia mann

ਹੋਰ ਪੜ੍ਹੋ : ਮਲਾਇਕਾ ਅਰੋੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਮੈਡਮ ਪੈਂਟ ਪਾਉਣਾ ਭੁੱਲ ਗਈ ਲੱਗਦਾ

ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਉਸ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ । ਜਦੋਂਕਿ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੀ ਹੈ । ਉਸ ਨੂੰ ਆਖਰੀ ਵਾਰ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ‘ਚ ਵੇਖਿਆ ਗਿਆ ਸੀ । ਇਸ ਤੋਂ ਇਲਾਵਾ ਕਈ ਪੰਜਾਬੀ ਗੀਤਾਂ ‘ਚ ਉਹ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ ।

sonia Mann ,,, image From instagram

ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ‘ਚ ਵੀ ਸੋਨੀਆ ਮਾਨ ਨੇ ਵੱਧ ਚੜ ਕੇ ਭਾਗ ਲਿਆ ਸੀ । ਇਸ ਦੌਰਾਨ ਉਸ ਨੇ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕੀਤੀ ਸੀ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਕੀਤੀ ਜਾ ਰਹੀ ਸੇਵਾ ‘ਚ ਭਾਗ ਲਿਆ ਸੀ । ਭਾਵੇਂ ਉਹ ਲੰਗਰ ਬਨਾਉਣ ਦੀ ਸੇਵਾ ਹੋਵੇ ਜਾਂ ਫਿਰ ਧਰਨੇ ‘ਚ ਸ਼ਾਮਿਲ ਬੀਬੀਆਂ ਦੇ ਠਹਿਰਣ ਦੇ ਲਈ ਇੰਤਜ਼ਾਮ ਕਰਨ ਦੀ ਗੱਲ ਹੋਵੇ ਹਰ ਤਰ੍ਹਾਂ ਦੀ ਸੇਵਾ ‘ਚ ਉਸ ਨੇ ਵਧ ਚੜ ਕੇ ਭਾਗ ਲਿਆ ਸੀ ।

 

View this post on Instagram

 

A post shared by Dr Sonia Mann (@soniamann01)

Related Post