ਸੋਸ਼ਲ ਮੀਡੀਆ 'ਤੇ ਅਦਾਕਾਰਾ ਤਾਪਸੀ ਪੰਨੂ ਅਤੇ ਕੰਗਨਾ ਰਣੌਤ ਦੀ ਭੈਣ ਦਰਮਿਆਨ ਵਿਵਾਦ ਵਧਿਆ

By  Shaminder October 21st 2019 06:21 PM

ਬਾਲੀਵੁੱਡ 'ਚ ਏਨੀਂ ਦਿਨੀਂ ਤਾਪਸੀ ਪੰਨੂ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਭੈਣ ਦਰਮਿਆਨ ਵਿਵਾਦ ਭਖਦਾ ਜਾ ਰਿਹਾ ਹੈ । ਸੋਸ਼ਲ ਮੀਡੀਆ 'ਤੇ ਦੋਵੇਂ ਜਣੀਆਂ ਖੂਬ ਭੜਾਸ ਕੱਢ ਰਹੀਆਂ ਹਨ । ਕੰਗਨਾ ਰਣੌਤ ਦੀ ਭੈਣ ਦਾ ਕਹਿਣਾ ਹੈ ਕਿ ਤਾਪਸੀ ਨੂੰ ਐਕਟਿੰਗ ਦਾ ਏ ਵੀ ਨਹੀਂ ਆਉਂਦਾ ਜਿਸ ਤੋਂ ਬਾਅਦ ਤਾਪਸੀ ਨੇ ਵੀ ਇਸ ਦਾ ਜਵਾਬ ਦਿੱਤਾ ਹੈ ।ਤਪਸੀ ਨੇ ਰੰਗੋਲੀ ਨੂੰ ਜਵਾਬ ਦਿੰਦੇ ਹੋਏ ਕਿਹਾ, 'ਹਾਂ, ਨਹੀਂ ਆਉਂਦੀ ਐਕਟਿੰਗ ਦੀ ਏ ਪਰ ਫਿਰ ਵੀ ਮਿਲ ਰਹੀਆਂ ਫਿਲਮਾਂ, ਇਸ ਦੇ ਲਈ ਮੈਂ ਕੀ ਕਰਾਂ।

https://twitter.com/Rangoli_A/status/1176459565447168000

'ਤਾਪਸੀ ਇਥੇ ਨਹੀਂ ਰੁਕੀ, ਉਸਨੇ ਕਿਹਾ, 'ਲੋਕਾਂ ਨੂੰ ਨਿਰਦੇਸ਼ਕਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਕਿ ਉਹ ਸਾਡੇ ਕੋਲ ਕਿਉਂ ਆ ਰਹੇ ਹਨ।' ਤਾਪਸੀ ਨੇ ਇਹ ਵੀ ਕਿਹਾ ਕਿ ਉਹ ਅੱਗੇ ਚਾਰ-ਪੰਜ ਫਿਲਮਾਂ ਹੋਰ ਕਰ ਰਹੀ ਹੈ।

taapsee pannu के लिए इमेज परिणाम

ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਅਤੇ ਤਾਪਸੀ ਪੰਨੂ ਵਿਚਕਾਰ ਲੜਾਈ ਆਉਣ ਵਾਲੀ ਫਿਲਮ 'ਸਾਂਡ ਕੀ ਆਂਖ' ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਸ਼ੁਰੂ ਹੋਈ।

https://twitter.com/Rangoli_A/status/1176383013053009920

ਇਸ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਕਿ ਉਹ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਦੋਵਾਂ ਨੂੰ ਪਸੰਦ ਕਰਦੇ ਹਨ, ਪਰ ਕਾਸ਼ ਇਸ ਫਿਲਮ ਵਿੱਚ ਉਮਰਦਰਾਜ਼ ਅਦਾਕਾਰਾ ਨੂੰ ਰੋਲ ਦਿੱਤਾ ਜਾਂਦਾ।

Related Post