ਅਦਾਕਾਰਾ ਤਾਪਸੀ ਪਨੂੰ ਨੇ ਫ਼ਿਲਮ 'ਸਾਂਡ ਕੀ ਆਂਖ' ਰਿਲੀਜ਼ ਹੋਣ ਤੋਂ ਬਾਅਦ ਮਾਪਿਆਂ ਨਾਲ ਸਿੱਧੀ ਵਿਨਾਇਕ ਮੰਦਰ 'ਚ ਟੇਕਿਆ ਮੱਥਾ

By  Shaminder October 26th 2019 11:50 AM

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਫ਼ਿਲਮ 'ਸਾਂਡ ਕੀ ਆਂਖ' ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ 'ਚ ਉਨ੍ਹਾਂ ਨੇ ਬਜ਼ੁਰਗ ਮਹਿਲਾ ਦਾ ਕਿਰਦਾਰ ਨਿਭਾਇਆ ਹੈ ਅਤੇ ਆਪਣੇ ਇਸ ਕਿਰਦਾਰ ਕਾਰਨ ਉਹ ਕਾਫੀ ਸੁਰਖ਼ੀਆਂ ਵੀ ਵਟੋਰ ਰਹੀ ਹੈ । ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਤਾਪਸੀ ਪਨੂੰ ਆਪਣੇ ਮਾਪਿਆਂ ਦੇ ਨਾਲ ਸਿੱਧੀ ਵਿਨਾਇਕ ਮੰਦਰ 'ਚ ਪਹੁੰਚੀ।

ਹੋਰ ਵੇਖੋ: ਪੰਜਾਬੀ ਦੀ ਇਸ ਲੇਖਿਕਾ ਦੇ ਅਵਤਾਰ ਵਿੱਚ ਨਜ਼ਰ ਆਵੇਗੀ ਤਾਪਸੀ ਪਨੂੰ, ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/B4C-YMdnN2j/

ਜਿੱਥੇ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਮੱਥਾ ਟੇਕਿਆ । ਇਸ ਮੌਕੇ ਤਾਪਸੀ ਨਾਲ ਤਸਵੀਰਾਂ ਖਿਚਵਾਉਣ ਲਈ ਉੱਥੇ ਤਾਇਨਾਤ ਸੁਰੱਖਿਆ ਕਰਮੀ ਵੀ ਉਤਸ਼ਾਹਿਤ ਨਜ਼ਰ ਆਏ ।

ਸੋਸ਼ਲ ਮੀਡੀਆ 'ਤੇ ਤਾਪਸੀ ਪਨੂੰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਆਪਣੇ ਮਾਪਿਆਂ ਨਾਲ ਨਜ਼ਰ ਆ ਰਹੀ ਹੈ ਅਤੇ ਉਸ ਨੂੰ ਫੋਟੋਗ੍ਰਾਫਰਸ ਨੇ ਘੇਰਿਆ ਹੋਇਆ ਹੈ ।

Related Post