ਆਦਮੀ ਹੁੰਦੀਆਂ ਤਾਂ ਇਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਬਾਲੀਵੁੱਡ ਦੀਆਂ ਇਹ ਹੀਰੋਇਨਾਂ, ਪ੍ਰਿਯੰਕਾ, ਆਲੀਆ, ਦੀਪਿਕਾ, ਸ਼ਰਧਾ ਕਪੂਰ ਦਾ ਮੇਲ ਵਰਜਨ ਵਾਇਰਲ

By  Rupinder Kaler June 25th 2020 12:36 PM

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਬਾਲੀਵੁੱਡ ਅਦਾਕਾਰਾਂ ਦਾ ਮੇਲ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ । ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।ਲੋਕ ਇਹਨਾਂ ਤਸਵੀਰਾਂ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਦੀਪਿਕਾ ਪਾਦੂਕੋਣ ਜਿੱਥੇ ਦਾੜ੍ਹੀ ਮੁੱਛ ਵਿੱਚ ਨਜ਼ਰ ਆ ਰਹੀ ਹੈ ਉੱਥੇ ਸੋਨਮ ਕਪੂਰ ਦਾ ਮੇਲ ਵਰਜਨ ਕਾਫੀ ਕਿਊਟ ਹੈ । ਚੱਲੋ ਤੁਹਾਨੂੰ ਦਿਖਾਉਂਦੇ ਹਾਂ ਕੁਝ ਤਸਵੀਰਾਂ

ਪ੍ਰਿਯੰਕਾ ਚੋਪੜਾ ਦਾ ਲੁੱਕ ਕਾਫੀ ਟਫ ਹੈ । ਦਾੜੀ ਮੁੱਛ ਦੇ ਨਾਲ ਉਹਨਾਂ ਦਾ ਹੇਅਰ ਕੱਟ ਉਹਨਾਂ ਨੂੰ ਮੇਲ ਲੁੱਕ ਦੇ ਰਿਹਾ ਹੈ । ਇਸ ਤਸਵੀਰ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਇੱਕ ਵਾਰ ਹੈਰਾਨ ਜ਼ਰੂਰ ਹੋਣਗੇ ।

alia bhatt alia bhatt

ਆਲੀਆ ਭੱਟ ਆਪਣਾ ਜੇ ਮੇਲ ਲੁੱਕ ਦੇਖਣ ਤਾਂ ਉਹ ਖੁਦ ਹੈਰਾਨ ਹੋ ਜਾਣਗੇ । ਇਹ ਤਸਵੀਰ ਆਲੀਆ ਦੇ ਚਿਹਰੇ ਨਾਲ ਮਿਲਦੀ ਜੁਲਦੀ ਹੈ । ਇਸ ਤੋਂ ਪਹਿਲਾਂ ਆਲੀਆ ਦੇ ਬੁਢਾਪੇ ਵਾਲੀ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ ।

ਐਸ਼ਵਰਿਆ ਰਾਏ ਬੱਚਨ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਐਸ਼ਵਰਿਆ ਛੋਟੇ ਵਾਲਾਂ ਤੇ ਦਾੜ੍ਹੀ ਮੁੱਛ ਨਾਲ ਕਾਫੀ ਕਿਊਟ ਨਜ਼ਰ ਆ ਰਹੀ ਹੈ ।

ਦੀਪਿਕਾ ਪਾਦੂਕੋਣ ਦਾੜ੍ਹੀ ਮੁੱਛ ਤੇ ਮਿਲਟਰੀ ਕੱਟ ਵਿੱਚ ਨਜ਼ਰ ਆ ਰਹੀ ਹੈ । ਹਾਲਾਂਕਿ ਉਹਨਾਂ ਦਾ ਮੇਲ ਲੁੱਕ ਉਹਨਾਂ ਨਾਲ ਕਾਫੀ ਮਿਲਦਾ ਜੁਲਦਾ ਹੈ ।

ਸ਼ਰਧਾ ਕਪੂਰ ਨੂੰ ਤਾਂ ਇਸ ਤਸਵੀਰ ਵਿੱਚ ਪਹਿਚਾਨਣਾ ਵੀ ਮੁਸ਼ਕਿਲ ਹੈ । ਹਾਲਾਂਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ ।

Related Post