ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਮੂੰਗੀ ਦੀ ਦਾਲ, ਹੋਣਗੇ ਕਈ ਫਾਇਦੇ

By  Rupinder Kaler August 7th 2021 04:16 PM

ਮੂੰਗੀ ਦੀ ਦਾਲ 'ਚ ਵਿਟਾਮਿਨ,ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਜ਼ਿੰਕ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਮੂੰਗੀ ਦੀ ਦਾਲ ਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੂੰਗੀ ਦੀ ਦਾਲ ਰੋਜ਼ਾਨਾ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਸਰੀਰ ਵਿੱਚ ਮਾੜੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਚ ਵੀ ਸਮਰੱਥ ਹੈ। ਜੋ ਦਿਲ ਦੀਆਂ ਸਮੱਸਿਆਵਾਂ ਨੂੰ ਰੋਕ ਸਕਦਾ ਹੈ।

ਹੋਰ ਪੜ੍ਹੋ :

ਨੂਰਾਂ ਸਿਸਟਰਜ਼ ਦੀ ਜ਼ਬਰਦਸਤ ਪਰਫਾਰਮੈਂਸ ਵੇਖੋ ਅੱਜ ਸ਼ਾਮ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ

ਖੋਜਾਂ ਅਨੁਸਾਰ, ਇਹ ਐਲਡੀਐਲ ਕੋਲੈਸਟਰੋਲ ਨੂੰ ਕੰਟਰੋਲ ਕਰਨ ਚ ਸਮਰੱਥ ਹੈ, ਜਿਸ ਕਰਕੇ ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਇਸਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਇਸ ਦਾਲ 'ਚ ਵਿਟਾਮਿਨ, ਪ੍ਰੋਟੀਨ,ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਲਾਭਦਾਇਕ ਹੈ। ਇਸ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਿਹਤਮੰਦ ਰੱਖਦਾ ਹੈ।

ਇਸ ਵਿੱਚ ਮੌਜੂਦ ਕਾਰਬਸ ਹੋਰ ਚੀਜ਼ਾਂ ਨਾਲੋਂ ਵੀ ਵਧੇਰੇ ਸਿਹਤਮੰਦ ਹਨ ਜੋ ਡੀਟੌਕਸ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਮੂੰਗੀ ਦੀ ਦਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਵਧਾਉਣ 'ਚ ਮਦਦ ਕਰਦੀ ਹੈ। ਮੂੰਗੀ ਦੀ ਦਾਲ  ਦੀ ਵਰਤੋਂ ਨਾਲ ਡਾਇਬਿਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਮੂੰਗੀ ਦੀ ਦਾਲ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ। ਮੂੰਗੀ ਦੀ ਦਾਲ ਖਾਣ ਨਾਲ ਲੀਵਰ ਖਰਾਬ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੂੰਗੀ ਦੀ ਦਾਲ 'ਚ ਮੌਜੂਦ ਤੱਤ ਲੀਵਰ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਚ ਮਦਦ ਕਰਦੇ ਹਨ ।

Related Post