ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਲਾਲ ਪਿਆਜ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler February 10th 2021 06:33 PM

ਲਾਲ ਪਿਆਜ ਵਿਚ ਵਿਚ ਐਂਟੀ ਫੰਗਲ, ਐਂਟੀ ਔਕਸਿਡੈਂਟ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਸਰਦੀਆਂ ਵਿਚ ਇਸ ਨੂੰ ਰੋਜਾਨਾਂ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਲਾਲ ਪਿਆਜ ਕਈ ਤਰ੍ਹਾਂ ਦੀਆਂ ਬੀਮਾਰੀਆਂ, ਖਾਸ ਕਰ ਕੇ ਦਿਲ ਨਾਲ ਸਬੰਧਤ ਬੀਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ।

red-onions

ਹੋਰ ਪੜ੍ਹੋ :

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਦਾਦਾ ਜੀ ਅਤੇ ਭੈਣ ਦੇ ਨਾਲ ਤਸਵੀਰ ਵਾਇਰਲ, ਦਰਸ਼ਕਾਂ ਨੂੰ ਆ ਰਹੀ ਪਸੰਦ

ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਘਰ ਵਿੱਚ ਰਖਵਾਏ ਪਾਠ, ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਹਾਲਾਂਕਿ ਇਸ ਵਿਚ ਐਟੀ ਫੰਗਲ ਗੁਣ ਵੀ ਹੁੰਦੇ ਹਨ, ਲਾਲ ਪਿਆਜ ਹਰ ਰੋਜ਼ ਖਾਣ ਨਾਲ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਰਹਿੰਦਾ ਹੈ। ਮਾਹਿਰਾਂ ਵਲੋਂ ਕੀਤੇ ਗਏ ਕਈ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਜਿਸ ਵਿਚ ਲਾਲ ਪਿਆਜ ਦੀ ਵਰਤੋਂ ਨਾਲ ਕੈਂਸਰ ਖਤਮ ਕਰਨ ਦੀ ਗੱਲ ਸਾਹਮਣੇ ਆਈ ਹੈ।

ਹੱਡੀਆਂ ਦੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਚ ਲਾਲ ਪਿਆਜ ਕਾਫ਼ੀ ਲਾਭਕਾਰੀ ਹੁੰਦਾ ਹੈ। ਜੇਕਰ ਤੁਹਾਨੂੰ ਅਸਥਮਾ, ਐਲਰਜੀ ਜਾਂ ਗਠੀਆ ਬੀਮਾਰੀ ਹੈ ਤਾਂ ਅੱਜ ਤੋਂ ਹੀ ਲਾਲ ਰੰਗ ਦੀ ਪਿਆਜ ਖਾਣਾ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਲਾਲ ਪਿਆਜ ਸਾਡੇ ਸਰੀਰ ਨੂੰ ਤੰਦਰੁਸਤ ਬਨਾਉਣ ਵਿੱਚ ਕਾਫੀ ਮਦਦ ਕਰਦਾ ਹੈ ।

Related Post