ਹਾਰਜ਼ੀ ਧੰਮੂ ਨੇ ਇਸ ਗੀਤ ਦੇ ਜ਼ਰੀਏ ਦੱਸਿਆ ਕਿਵੇਂ ਪੂਰੀਆਂ ਹੁੰਦੀਆਂ ਨੇ ਅਧੂਰੀਆਂ ਕਹਾਣੀਆਂ

By  Shaminder September 23rd 2019 01:27 PM

ਹਾਰਜ਼ੀ ਧੰਮੂ ਦਾ ਗੀਤ 'ਅਧੂਰੀਆਂ ਕਹਾਣੀਆਂ' ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਹੈ ।ਇਹ ਗੀਤ ਸੈਡ ਸੌਂਗ ਹੈ ਜਿਸ 'ਚ ਇੱਕ ਫੌਜੀ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੀ ਖਾਤਿਰ ਜੰਗ ਲੜਦਾ ਹੋਇਆ ਇਹ ਫੌਜੀ ਸੈਨਿਕ ਜੰਗ ਦੌਰਾਨ ਲਾਪਤਾ ਹੋ ਜਾਂਦਾ ਹੈ ।ਪਰ ਇਸ ਦੌਰਾਨ ਪਿੱਛੋਂ ਉਸ ਦੇ ਪਰਿਵਾਰ ਨੂੰ ਕਿੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਾਪਿਆਂ ਦੇ ਨਾਲ-ਨਾਲ ਉਸ ਦੀ ਪਤਨੀ ਵੀ ਗਮਾਂ ਦੇ ਹਨੇਰਿਆਂ 'ਚ ਡੁੱਬ ਜਾਂਦੀ ਹੈ ।

ਹੋਰ ਵੇਖੋ:ਹਾਰਜ਼ੀ ਧੰਮੂ ਦਾ ਗੀਤ ‘ਅਧੂਰੀਆਂ ਕਹਾਣੀਆਂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

ਪਰਿਵਾਰ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਅਤੇ ਆਖਿਰਕਾਰ ਇਨ੍ਹਾਂ ਅਧੂਰੀਆਂ ਕਹਾਣੀਆਂ ਨੂੰ ਇਹ ਫੌਜੀ ਮੁੜ ਪਰਤ ਕੇ ਪੂਰਾ ਕਰਦਾ ਹੈ । ਇਸ ਗੀਤ ਦੇ ਬੋਲ ਕਾਵਿਆ ਰਿਆਜ਼ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਰੌਕਸ ਏ ਨੇ ।

harzy dhammu harzy dhammu

 

ਇਸ ਗੀਤ ਦਾ ਐਕਸਕਲੁਸਿਵ ਵੀਡੀਓ ਤੁਸੀਂ  ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।

Related Post