ਅਫਸਾਨਾ ਖ਼ਾਨ ਤੇ ਬਾਣੀ ਸੰਧੂ ਨੇ ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਵਿਆਹ ਦਾ ਕਾਰਡ ਕੀਤਾ ਸ਼ੇਅਰ !

By  Rupinder Kaler October 16th 2020 07:47 PM -- Updated: October 17th 2020 11:26 AM

ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਕਨਫਿਊਜਨ ਬਣੀ ਹੋਈ ਹੈ । ਪਹਿਲਾਂ ਲੱਗਦਾ ਸੀ ਕਿ ਦੋਵੇਂ ਸੱਚੇ ਪਿਆਰ ਵਿੱਚ ਹਨ, ਪਰ ਇਸ ਤੋਂ ਬਾਅਦ ਨੇਹਾ ਕੱਕੜ ਨੇ ਇੱਕ ਗਾਣੇ ਦਾ ਪੋਸਟਰ ਸ਼ੇਅਰ ਕੀਤਾ, ਜਿਸ ਦਾ ਨਾਂ ਸੀ 'ਨੇਹੁ ਦਾ ਵਿਆਹ'। ਹੁਣ ਇਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਹੈ ਕਿ ਨੇਹਾ-ਰੋਹਨਪ੍ਰੀਤ ਦੇ ਵਿਆਹ ਦੀਆਂ ਖ਼ਬਰਾਂ ਝੂਠੀਆਂ ਹਨ।

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਇਸ ਵਜ੍ਹਾ ਕਰਕੇ ਕਿਹਾ ਫਲਰਟਿੰਗ ਕਿੰਗ

ਬੀ-ਪਰਾਕ ਦਾ ਬੇਟਾ ਹੋਇਆ ਤਿੰਨ ਮਹੀਨੇ ਦਾ,ਬੀ ਪਰਾਕ ਨੇ ਤਸਵੀਰ ਸਾਂਝੀ ਕਰਦੇ ਹੋਏ ਇੰਝ ਕੀਤਾ ਸੈਲੀਬ੍ਰੇਟ

ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਧਰਮਿੰਦਰ ਦੇ ਗੁੱਸੇ ਤੋਂ ਕਿਉਂ ਡਰਦੀ ਹੈ ਹੇਮਾ ਮਾਲਿਨੀ

ਪਰ ਹੁਣ ਕੁਝ ਪੰਜਾਬੀ ਸੈਲੇਬ੍ਰਿਟੀਜ਼ ਨੇ ਆਪਣੀਆਂ ਸਟੋਰੀਜ਼ 'ਚ ਨੇਹਾ ਤੇ ਰੋਹਨ ਦੇ ਵਿਆਹ ਦੇ ਕਾਰਡ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਹਨ। ਬਾਨੀ ਸੰਧੂ ਤੇ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੋਵਾਂ ਦੇ ਵਿਆਹ ਦਾ ਐਲਾਨ ਕਰਦੇ ਹੋਏ ਵਿਆਹ ਦਾ ਕਾਰਡ ਸ਼ੋਅ ਕੀਤਾ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਗੱਲ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਹਰ ਕੋਈ ਸੋਚ ਰਿਹਾ ਸੀ ਕਿ ਇਹ ਸਭ ਗਾਣੇ 'ਤੇ ਆ ਕੇ ਖ਼ਤਮ ਹੋ ਜਾਏਗਾ ਪਰ ਜਿਸ ਤਰ੍ਹਾਂ ਹੁਣ ਵਿਆਹ ਦੇ ਕਾਰਡ ਸਾਹਮਣੇ ਆ ਰਹੇ ਹਨ, ਇਹ ਸਾਫ ਹੋ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਰਹੇ ਹਨ। ਹੁਣ ਦੋਵਾਂ ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈ ਕੰਫਿਊਜ਼ਨ ਤਾਂ 23 ਤੇ 24 ਅਕਤੂਬਰ ਨੂੰ ਦਿੱਲੀ 'ਚ ਹੋਣ ਵਾਲੇ ਦੋਵਾਂ ਦੇ ਵਿਆਹ ਦੀਆਂ ਰਸਮਾਂ ਦੇ ਸ਼ੁਰੂ ਹੋਣ ਨਾਲ ਹੋਏਗੀ ।

Related Post