ਅਫਸਾਨਾ ਖ਼ਾਨ ਆਪਣੇ ਪਿਤਾ ਦਾ ਗੀਤ ਜਲਦ ਹੀ ਕਰਨਗੇ ਰਿਲੀਜ਼, ਵੀਡੀਓ ਕੀਤਾ ਸਾਂਝਾ

By  Shaminder July 22nd 2020 05:31 PM

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਪਿਤਾ ਦਾ ਇੱਕ ਗੀਤ ਸਾਂਝਾ ਕੀਤਾ ਹੈ ਜਿਸ ਨੂੰ ਕਿ ਖੁਦਾਬਖਸ਼ ਗਾ ਰਹੇ ਨੇ ਅਤੇ ਸਾਥ ਦੇ ਰਹੇ ਨੇ ਅਫਸਾਨਾ ਖ਼ਾਨ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਪਾਪਾ ਜੀ ਦਾ ਸੌਂਗ ਮਿਸ ਯੂ ਪਾਪਾ ਆਲਵੇਜ਼ ਸੀਰਾ ਖ਼ਾਨ ਬਾਦਲ ਜੀ’।

https://www.instagram.com/p/CC687u0BLo_/

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਹ ਗੀਤ ਜਲਦ ਹੀ ਮੇਰੇ ਭਰਾ ਖੁਦਾਬਖਸ਼ ਦੇ ਨਾਲ ਆਏਗਾ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਦੇ ਰਹੇ ਨੇ ।

https://www.instagram.com/p/CC57PvHBHa4/

‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਜੋ ਕਿ ਜੀ ਖ਼ਾਨ ਦੇ ਨਾਲ ਆਇਆ ਸੀ ਉਹ ਵੀ ਸਰੋਤਿਆਂ ਨੂੰ ਬਹੁਤ ਪਸੰਦ ਆਇਆ ਸੀ ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਲਿਖੇ ਸਨ । ਇਸ ਤੋਂ ਇਲਾਵਾ ਉਨ੍ਹਾਂ ਦਾ ‘ਧੱਕਾ’ ਗੀਤ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਆਇਆ ਸੀ ਉਹ ਵੀ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ ਸੀ ।

Related Post