ਗਾਣੇ ਦੇ ਹਿੱਟ ਹੋਣ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਨਕੋਦਰ ਪਹੁੰਚ ਕੇ ਮੁਰਾਦ ਸ਼ਾਹ ਦੇ ਦਰਬਾਰ ’ਤੇ ਟੇਕਿਆ ਮੱਥਾ

By  Rupinder Kaler August 13th 2020 06:02 PM

‘ਬਜ਼ਾਰ’ ਗੀਤ ਦੀ ਕਾਮਯਾਬੀ ਤੋਂ ਬਾਅਦ ਅਫ਼ਸਾਨਾ ਖ਼ਾਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਨਕੋਦਰ ਮੁਰਾਦ ਸ਼ਾਹ ਦੇ ਦਰਬਾਰ ਤੇ ਮੱਥਾ ਟੇਕਣ ਲਈ ਪਹੁੰਚੇ । ਅਫ਼ਸਾਨਾ ਖ਼ਾਨ ਨੇ ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਦੌਰਾਨ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਨਾਲ ਸੈਲਫੀਆਂ ਵੀ ਲਈਆਂ ਗਈਆਂ ।

https://www.instagram.com/p/CD06CSCh--v/

ਅਫ਼ਸਾਨਾ ਖ਼ਾਨ ਵੱਲੋਂ ਸ਼ੇਅਰ ਕੀਤੀਆਂ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨਾਲ ਸੈਲਫੀ ਲੈਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ । ਅਫ਼ਸਾਨਾ ਇੱਕ ਤੋਂ ਬਾਅਦ ਇੱਕ ਆਪਣੇ ਪ੍ਰਸ਼ੰਸਕ ਨਾਲ ਸੈਲਫੀ ਲੈ ਰਹੀ ਹੈ । ਆਪਣੀਆਂ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫ਼ਸਾਨਾ ਖ਼ਾਨ ਨੇ ਲਿਖਿਆ ਹੈ ‘song blessings pair song superhitt krna meri sacchi sarkaar ji Mere te karam meri sachhi sarkaar da❤️? ?Bapu Murad Shah Ji ❤️? Blessings pair song di team’

https://www.instagram.com/p/CD06PBbBho1/

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਦਾ ਗਾਣਾ ‘ਬਜ਼ਾਰ’ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਹੜਾ ਕਿ ਸੂਪਰ-ਡੂਪਰ ਹਿੱਟ ਹੋਇਆ ਹੈ । ਇਸ ਗਾਣੇ ਵਿੱਚ ਹਿਮਾਂਸ਼ੀ ਖੁਰਾਣਾ ਤੇ ਯੁਵਰਾਜ ਹੰਸ ਨੂੰ ਫੀਚਰ ਕੀਤਾ ਗਿਆ ਹੈ ।

https://www.instagram.com/p/CCszv9IBwRX/

Related Post