ਨਵੀਂ ਲਗਜ਼ਰੀ ਕਾਰ ਖਰੀਦ ਕੇ ਅਫਸਾਨਾ ਖ਼ਾਨ ਪਹੁੰਚੀ ਹੈਦਰ ਸ਼ੇਖ ਸਰਕਾਰ ਦੇ ਦਰਬਾਰ ’ਤੇ, ਸਰਬਤ ਦੇ ਭਲੇ ਦੀ ਕੀਤੀ ਦੁਆ
Rupinder Kaler
August 27th 2020 09:09 AM
ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਸੀ । ਕਾਰ ਖਰੀਦਣ ਤੋਂ ਬਾਅਦ ਅਫ਼ਸਾਨਾ ਖ਼ਾਨ ਮਲੇਰਕੋਟਲਾ ਪੀਰ ਦੀ ਸਮਾਧ ਤੇ ਮੱਥਾ ਟੇਕਣ ਲਈ ਪਹੁੰਚੀ । ਜਿੱਥੇ ਉਸ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਸੀ । ਜਿਸ ਦੀਆਂ ਤਸਵੀਰਾਂ ਤੇ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹਨ ।