ਈ-ਰਿਕਸ਼ਾ ਦੀ ਸਵਾਰੀ ਕਰਕੇ ਅਫ਼ਸਾਨਾ ਖ਼ਾਨ ਨੇ ਕੀਤਾ ਪੁਰਾਣੇ ਦਿਨਾਂ ਨੂੰ ਯਾਦ, ਬਜ਼ਾਰ ਵਿੱਚ ਇੱਕਠੀ ਹੋਈ ਸੈਲਫੀ ਲੈਣ ਵਾਲਿਆਂ ਦੀ ਭੀੜ
ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਗਾਇਕਾ ਅਫ਼ਸਾਨਾ ਖ਼ਾਨ ਸੋਸ਼ਿਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਹਰ ਛੋਟੀ ਛੋਟੀ ਚੀਜ਼ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ । ਇਹਨਾਂ ਵੀਡੀਓ ਵਿੱਚ ਅਫ਼ਸਾਨਾ ਖ਼ਾਨ ਆਪਣੇ ਪਰਿਵਾਰ ਨਾਲ ਈ-ਰਿਕਸ਼ਾ ਵਿੱਚ ਗਿੱਦੜਬਾਹਾ ਦੀਆਂ ਸੜਕਾਂ ਤੇ ਘੁੰਮਦੀ ਦਿਖਾਈ ਦੇ ਰਹੀ ਹੈ ।

ਇਹਨਾਂ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫ਼ਸਾਨਾ ਖ਼ਾਨ ਕੁਝ ਭਾਵੁਕ ਵੀ ਨਜ਼ਰ ਆਈ । ਉਹਨਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ‘ਇੱਕ ਉਸ ਸਮਾਂ ਸੀ ਜਦੋਂ ਉਹ ਵੀ ਰਿਕਸ਼ਿਆਂ ਤੇ ਬੱਸਾਂ ਵਿੱਚ ਸਫ਼ਰ ਕਰਕੇ, ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਲਈ ਸੰਘਰਸ਼ ਕਰਦੀ ।
ਹੋਰ ਪੜ੍ਹੋ :

ਅੱਜ ਪ੍ਰਮਾਤਮਾ ਨੇ ਉਸ ਨੂੰ ਬਹੁਤ ਨੇਮਤਾਂ ਬਖਸ਼ੀਆਂ ਹਨ’ । ਅਫ਼ਸਾਨਾ ਅੱਗੇ ਕਹਿੰਦੀ ਹੈ ਕਿ ‘ਉਹਨਾਂ ਦਾ ਬਹੁਤ ਦਿਲ ਸੀ ਕਿ ਉਹ ਰਿਕਸ਼ੇ ਤੇ ਬੱਸ ਵਿੱਚ ਸਫ਼ਰ ਕਰੇ, ਤੇ ਉਸ ਨੇ ਅੱਜ ਆਪਣੀ ਇਹ ਇੱਛਾ ਪੂਰੀ ਕਰ ਲਈ ਹੈ’ ।

ਇਹਨਾਂ ਵੀਡੀਓ ਵਿੱਚ ਅਫ਼ਸਾਨਾ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇੱਥੇ ਹੀ ਬਸ ਨਹੀਂ ਅਫ਼ਸਾਨਾ ਨੂੰ ਚਾਹੁਣ ਵਾਲਿਆਂ ਦੀ ਬਜ਼ਾਰ ਵਿੱਚ ਹੀ ਭੀੜ ਲੱਗ ਜਾਂਦੀ ਹੈ । ਹਰ ਕੋਈ ਅਫ਼ਸਾਨਾ ਨਾਲ ਸੈਲਫੀ ਲੈਂਦਾ ਦਿਖਾਈ ਦਿੰਦਾ ਹੈ ।
View this post on Instagram