ਅਫਸਾਨਾ ਖ਼ਾਨ ਨੇ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

By  Shaminder March 30th 2021 04:12 PM

ਅਫਸਾਨਾ ਖ਼ਾਨ ਨੇ ਹੋਲੀ ਦੇ ਤਿਉਹਾਰ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਫਸਾਨਾ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ ਅਤੇ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

Afsana-Khan Image From Afsana Khan’s Instagram

ਹੋਰ ਪੜ੍ਹੋ : ਗੈਰੀ ਸੰਧੂ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਦਿੱਤਾ ਸੁਨੇਹਾ

afsana khan Image From Afsana Khan’s Instagram

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਤਿੱਤਲੀਆਂ’ ਆਇਆ ਹੈ । ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਉਹ ਜਲਦ ਹੀ ਆਪਣੀ ਐਲਬਮ ਲੈ ਕੇ ਆ ਰਹੇ ਨੇ । ਪੰਜ ਗੀਤਾਂ ਵਾਲੀ ਇਸ ਐਲਬਮ ‘ਚ ਅਫਸਾਨਾ ਖ਼ਾਨ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ।

 Afsana Khan Image From Afsana Khan’s Instagram

ਹੁਣ ਤੱਕ ਸਭ ਨੇ ਅਫਸਾਨਾ ਨੂੰ ਜ਼ਿਆਦਾਤਰ ਚੱਕਵੇਂ ਗਾਣਿਆਂ ਦੇ ਵਿੱਚ ਸੁਣਿਆ ਹੈ, ਪਰ ਇਸ ਐਲਬਮ ਰਾਹੀਂ ਅਫਸਾਨਾ ਦਾ ਵੱਖਰਾ ਰੋਮਾਂਟਿਕ ਗੀਤਾਂ ਵਾਲਾ ਅੰਦਾਜ਼ ਦਿਖੇਗਾ।

 

View this post on Instagram

 

A post shared by Afsana Khan ?? (@itsafsanakhan)

ਅਫਸਾਨਾ ਦੇ ਹਿੱਟ ਟਰੈਕਸ ਦੇ ਵਿੱਚ ਸਿੱਧੂ ਮੂਸੇਵਾਲਾ ਨਾਲ ਧੱਕਾ ਤੇ ਜਾਨੀ ਨਾਲ 'ਤਿੱਤਲੀਆਂ ਵਰਗਾ' ਹੈ ਤੇ ਅਫਸਾਨਾ ਨੇ ਜ਼ਿਆਦਾ ਗਾਣੇ ਹੋਰਾਂ ਕਲਾਕਾਰਾਂ ਨਾਲ ਡਿਊਟ ਕੀਤੇ ਹਨ ਪਰ ਐਲਬਮ 'ਸੋਨਾਗਾਚੀ' ਅਫਸਾਨਾ ਦੀ ਸੋਲੋ ਐਲਬਮ ਹੈ ਜਿਸ ਦੇ ਪੰਜੋਂ ਗੀਤ ਅਫਸਾਨਾ ਖਾਨ ਦੀ ਆਵਾਜ਼ ਵਿੱਚ ਸੁਨਣ ਨੂੰ ਮਿਲਣਗੇ।

Related Post