ਤਰਸੇਮ ਜੱਸੜ ਅਤੇ ਨਿਮਰਤ ਖੈਰਾ ਦੀ ਆਉਣ ਵਾਲੀ ਨਵੀ ਫ਼ਿਲਮ ਦੀਆਂ ਝਲਕੀਆਂ ਹੋਈਆਂ ਵਾਇਰਲ

By  Rajan Sharma June 10th 2018 08:04 AM -- Updated: June 10th 2018 08:09 AM

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਬੇਹੱਦ ਖੂਬਸੂਰਤ ਅਦਾਕਾਰਾ ਨਿਮਰਤ ਖੈਰਾ nimrat khaira ਦੀ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ ਦਾ ਟਾਈਟਲ ਦਰਸ਼ਕਾਂ ਦੇ ਲਈ ਸਾਹਮਣੇ ਆ ਚੁੱਕਾ ਹੈ ਅਤੇ ਉਹ ਹੈ 'ਅਫਸਰ' | ਕਾਫੀ ਲੰਬੇ ਸਮੇਂ ਤੋਂ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ ਜੋੜੀ ਸਿਲਵਰ ਸਕਰੀਨ ਤੇ ਇਕ ਭਖਦਾ ਟੌਪਿਕ ਬਣੀ ਹੋਈ ਹੈ | ਉਹਨਾਂ ਦੇ ਫੈਨਸ ਵੀ ਉਹਨਾਂ ਨੂੰ ਇਕੱਠੇ ਵੇਖਣ ਨੂੰ ਬਹੁਤ ਉਤਸਾਹਿਤ ਹਨ| ਨਿਮਰਤ ਖੈਰਾ ਨੇ ਵੀ ਆਪਣੇ ਇੰਸਟਾਗ੍ਰਾਮ ਪੇਜ ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਹ ਅਤੇ ਤਰਸੇਮ ਜੱਸੜ  ਫ਼ਿਲਮ ਦੇ ਟਾਈਟਲ ਬਾਰੇ ਜਾਣਕਾਰੀ ਦੇ ਰਹੇ ਹਨ |

tarsem jassar

ਇਹ ਫ਼ਿਲਮ ਪੰਜਾਬੀ ਡਾਇਰੈਕਟਰ ਗੁਲਸ਼ਨ ਸਿੰਘ ਦੁਆਰਾ ਡਾਇਰੈਕਟ ਕੀਤੀ ਜਾ ਰਹੀ ਹੈ ਅਤੇ ਬਤੌਰ ਡਾਇਰੈਕਟਰ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਉਹ ਡਾਇਰੈਕਟ ਕਰ ਰਹੇ ਹਨ| ਫ਼ਿਲਮ ਪਟਿਆਲਾ ਵਿਚ ਸ਼ੂਟ ਕੀਤੀ ਜਾ ਰਹੀ ਹੈ ਅਤੇ ਅਸਲ ਜ਼ਿੰਦਗੀ ਵਿਚ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਬਿਆਨ ਕਰਦੀ ਹੈ |

https://www.instagram.com/p/BjyqT6zjQus/

tarsem jassar nimrat

ਤਰਸੇਮ ਜੱਸੜ ਨਿਮਰਤ ਖੈਰਾ ਤੋਂ ਇਲਾਵਾ ਨਿਰਮਲ ਰਿਸ਼ੀ,ਗੁਰਪ੍ਰੀਤ ਘੁੱਗੀ,ਵਿਜੈ ਟੰਡਨ ਕਈ ਹੋਰ ਕਲਾਕਾਰ ਵੀ ਇਸ ਫਿਲਮ 'ਚ ਨਜ਼ਰ ਆ ਰਹੇ ਹਨ | ਤਰਸੇਮ ਜੱਸੜ ਨੂੰ ਉਹਨਾਂ ਦੀਆਂ ਫ਼ਿਲਮਾਂ ਜਿਵੇਂ ਕਿ 'ਰੱਬ ਦਾ ਰੇਡੀਓ' ਅਤੇ ਸਰਦਾਰ ਮੁਹੰਮਦ ਕਰ ਕੇ ਵੀ ਫੈਨਸ ਦੁਆਰਾ ਬਹੁਤ ਪਿਆਰ ਮਿਲਿਆ ਹੈ | ਦੂਜੇ ਪਾਸੇ ਲਾਹੌਰੀਏ ਫ਼ਿਲਮ ਤੋਂ ਫੈਨਸ ਤੇ ਦਿਲਾਂ ਤੇ ਸ਼ਾਹ ਜਾਨ ਵਾਲੀ ਨਿਮਰਤ ਖੈਰਾ nimrat khaira ਨੂੰ ਵੇਖਣ ਲਈ ਸਾਰੇ ਬਹੁਤ ਉਤਸਾਹਿਤ ਹਨ | ਬਤੋਰ ਮੁੱਖ ਅਦਾਕਾਰਾ ਇਹ ਨਿਮਰਤ ਖੈਰਾ ਦੀ ਪਹਿਲੀ ਫ਼ਿਲਮ ਹੈ ਕਿਊ ਕਿ ਲਾਹੌਰੀਏ ਵਿਚ ਉਹ ਮੁੱਖ ਅਦਾਕਾਰਾ ਸਰਗੁਣ ਮਹਿਤਾ ਦੇ ਨਾਲ ਕੰਮ ਕਰ ਰਹੀ ਹੈ|

tarsem-nimrat

 

ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਦੁਆਰਾ ਲਿਖੀ ਗਈ ਹੈ ਅਤੇ ਜਤਿੰਦਰ ਲਾਲ ਦੁਆਰਾ ਇਸਦੇ ਡਾਇਲੋਗ ਲਿਖੇ ਗਏ ਹਨ | ਉਹਨਾਂ ਦਾ ਹਾਲ ਹੀ ਵਿਚ ਆਇਆ ਗਾਣਾ 'ਕੰਟ੍ਰੀਯਾਰਡ' ਬਹੁਤ ਸੁਪਰਹਿੱਟ ਰਿਹਾ| ਇਸ ਤੋਂ ਇਲਾਵਾ ਤਰਸੇਮ ਜੱਸੜ  ਹੋਰ ਵੀ ਕਈ ਮਸ਼ਹੂਰ ਗਾਣੇ ਦੇ ਚੁੱਕੇ ਹਨ | ਫ਼ਿਲਮ ਦੇ ਦੋਨੋ ਹੀ ਮੁੱਖ ਕਲਾਕਾਰ ਮਸ਼ਹੂਰ ਗਾਇਕ ਹਨ | ਕਿ ਇਹ ਦੋਨੋ ਮਸ਼ਹੂਰ ਗਾਇਕ ਸਿਲਵਰ ਸਕਰੀਨ ਤੇ ਵੀ ਆਪਣਾ ਰੰਗ ਜਮਾਉਣਗੇ ? ਇਸਦਾ ਸਾਡੇ ਕੋਲ ਕੋਈ ਜਵਾਬ ਨਹੀਂ ਤੇ ਇਸ ਲਈ ਸਾਨੂੰ ਇੰਤਜਾਰ ਕਰਨਾ ਪਊ ਉਹਨਾਂ ਦੀ ਫ਼ਿਲਮ ਦੇ ਆਉਣ ਦਾ ਅਤੇ ਰਿਲੀਜ਼ ਹੋਣ ਦੀ ਡੇਟ ਦਾ |

 

Related Post