ਹਰਭਜਨ ਮਾਨ ਵੱਲੋਂ ਗਾਏ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਬਾਰੇ ਗੀਤਕਾਰ ਵਿਜੇ ਧੰਮੀ ਨੇ ਕੀਤਾ ਅਹਿਮ ਖੁਲਾਸਾ

By  Shaminder August 30th 2019 04:27 PM

ਵਿਜੇ ਧੰਮੀ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਕਈ ਹਿੱਟ ਗਾਇਕਾਂ ਨੇ ਗਾਇਆ । ਉਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਗੀਤ ਲਿਖੇ ਨੇ ਪਰ 1993 ਅਤੇ 1994 ਦੇ ਦਰਮਿਆਨ ਲਿਖੇ ਗਏ ਉਨ੍ਹਾਂ ਦੇ ਹਿੱਟ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਬਾਰੇ ਉਨ੍ਹਾਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।25 ਸਾਲ ਬਾਅਦ ਉਨ੍ਹਾਂ ਨੇ ਇਸ ਗੀਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਏਨਾ ਹਿੱਟ ਹੋਇਆ ਸੀ ਕਿ ਇਹ ਗੀਤ  ਉਨ੍ਹਾਂ ਦਾ ਅਤੇ ਹਰਭਜਨ ਮਾਨ ਸਿਰਨਾਵਾਂ ਬਣ ਗਿਆ ਸੀ ।

ਹੋਰ ਵੇਖੋ:ਕਾਰਗਿਲ ਵਿਜੈ ਦਿਵਸ ‘ਤੇ ਅਕਸ਼ੇ ਕੁਮਾਰ ਨੇ ਜਵਾਨਾਂ ਦਾ ਸ਼ੇਅਰ ਕੀਤਾ ਇਹ ਵੀਡੀਓ

ਇਸ ਗੀਤ ਨੂੰ ਸੰਗੀਤ ਸਮਰਾਟ ਚਰਨਜੀਤ ਆਹੁਜਾ ਜੀ ਨੇ ਆਪਣੇ ਸੰਗੀਤ ਨਾਲ ਸਜਾਇਆ ਹੈ ਅਤੇ 25 ਸਾਲ ਬਾਅਦ ਉਨ੍ਹਾਂ ਨੇ ਇਸ ਗੀਤ ਨਾਲ ਜੁੜਿਆ ਖੁਲਾਸਾ ਕੀਤਾ ਹੈ ਉਹ ਇਹ ਕਿ ਇਸ ਗੀਤ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਤੋਂ ਹੀ ਸ਼ੁਰੂ ਹੁੰਦਾ ਪਰ ਅਸਲ ‘ਚ ਜੋ ਉਨ੍ਹਾਂ ਨੇ ਲਿਖਿਆ ਸੀ ਉਹ ਸੀ “ਥਾਂ ਥਾਂ ਤੋਂ ਮੈਨੂੰ ਤੋੜ ਦੇਣਗੇ ਹੰਝੂਆਂ ਦੇ ਵਿੱਚ ‘ਚ ਰੋੜ ਦੇਣਗੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ ਆ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ",ਪਰ ਆਹੁਜਾ ਸਾਹਿਬ ਨੇ ੳੱਪਰ ਵਾਲੀਆਂ ਦੋ ਲਾਈਨਾਂ ਕੱਟ ਦਿੱਤੀਆਂ ਸਨ ।

ਪਰ ਜਦੋਂ ਬਦਲਾਅ ਕੀਤਾ ਗਿਆ ਤਾਂ ਇਹ ਗੀਤ ਹੋਰ ਵੀ ਨਿੱਖਰ ਕੇ ਸਾਹਮਣੇ ਆਇਆ ਸੀ ।ਇਹ ਗੀਤ ਅੱਜ ਵੀ ਬੜੀ ਹੀ ਸ਼ਿੱਦਤ ਨਾਲ ਸਰੋਤਿਆਂ ਵੱਲੋਂ ਸੁਣਿਆ ਜਾਂਦਾ ਹੈ ।

Related Post