ਨਰਗਿਸ ਦੱਤ ਸੀ ਰਾਜ ਕਪੂਰ ਦੇ ਪਿਆਰ ’ਚ ਪਾਗਲ, ਸਾਰੀਆਂ ਹੱਦਾਂ ਪਾਰ ਕਰਕੇ ਇਸ ਤਰ੍ਹਾਂ ਦੀਆਂ ਦਿੱਤੀਆਂ ਸਨ ਕੁਰਬਾਨੀਆਂ

By  Rupinder Kaler May 4th 2020 05:40 PM

3 ਮਈ 1981 ਨੂੰ ਨਰਗਿਸ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ । ਨਰਗਿਸ ਰਾਜ ਸਭਾ ਲਈ ਨਾਮੀਨੇਟ ਅਤੇ ਪਦਮਸ਼੍ਰੀ ਪਾਉਣ ਵਾਲੀ ਹੀਰੋਇਨ ਸੀ । ਨਰਗਿਸ ਦੇ ਬਚਪਨ ਦਾ ਨਾਂਅ ਫਾਤਿਮਾ ਰਾਸ਼ਿਦ ਸੀ । ਨਰਗਿਸ ਦਾ ਕਰੀਅਰ ਬਤੌਰ ਚਾਈਲਡ ਆਰਟਿਸਟ ਦੇ ਤੌਰ ਤੇ ਕੀਤਾ ਸੀ ਉਦੋਂ ਉਹਨਾਂ ਦੀ ਉਮਰ ਸਿਰਫ 6 ਸਾਲ ਸੀ । ਨਰਗਿਸ ਨੇ 1942 ਵਿੱਚ ਆਈ ਫ਼ਿਲਮ ਤਮੰਨਾ ਵਿੱਚ ਲੀਡ ਰੋਲ ਕੀਤਾ ਸੀ ਪਰ ਜਿਸ ਫ਼ਿਲਮ ਨੇ ਉਹਨਾਂ ਨੂੰ ਪ੍ਰਸਿੱਧੀ ਦਿਵਾਈ ਉਹ ‘ਮਦਰ ਇੰਡੀਆ’ ਸੀ ।ਉਹਨਾਂ ਦੀ ਇਹ ਫ਼ਿਲਮ ਆਸਕਰ ਅਵਾਰਡ ਦੇ ਕਈ ਰਾਉਂਡ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਸੀ ।

ਪਰ ਇੱਕ ਦੌਰ ਅਜਿਹਾ ਸੀ ਜਦੋਂ ਨਰਗਿਸ ਤੇ ਰਾਜ ਕਪੂਰ ਦੇ ਅਫੇਅਰ ਦੇ ਚਰਚੇ ਹਰ ਗਲੀ ਮੁਹੱਲੇ ਵਿੱਚ ਹੁੰਦੇ ਸਨ । ਨਰਗਿਸ ਤੇ ਰਾਜ ਕਪੂਰ ਦੀ ਪਹਿਲੀ ਮੁਲਾਕਾਤ ਵੀ ਫ਼ਿਲਮੀ ਅੰਦਾਜ਼ ਵਿੱਚ ਹੋਈ ਸੀ । ਦਰਅਸਲ ਰਾਜ ਕਪੂਰ ਕਿਸੇ ਫ਼ਿਲਮ ਦੇ ਸਿਲਸਿਲੇ ਵਿੱਚ ਨਰਗਿਸ ਦੀ ਮਾਂ ਨੂੰ ਮਿਲਣ ਲਈ ਗਏ ਸਨ ਪਰ ਉਹ ਘਰ ਨਹੀਂ ਸੀ । ਜਦੋਂ ਨਰਗਿਸ ਨੇ ਦਰਵਾਜ਼ਾ ਖੋਲਿਆ ਤਾਂ ਉਹ ਪਕੌੜੇ ਤਲ ਰਹੀ ਸੀ ਤੇ ਉਸ ਦੇ ਹੱਥਾਂ ਤੇ ਵੇਸਨ ਲੱਗਿਆ ਹੋਇਆ ਸੀ, ਉਸ ਦੀ ਗਲ ’ਤੇ ਵੀ ਵੇਸਣ ਲੱਗਿਆ ਸੀ । ਰਾਜ ਕਪੂਰ ਨੂੰ ਉਸ ਦਾ ਇਹ ਭੋਲਾਪਣ ਭਾਅ ਗਿਆ ।

ਰਾਜ ਕਪੂਰ ਨੂੰ ਨਰਗਿਸ ਨਾਲ ਹੋਈ ਇਹ ਪਹਿਲੀ ਮੁਲਾਕਾਤ ਹਮੇਸ਼ਾ ਯਾਦ ਰਹੀ ਇਸੇ ਲਈ ਉਹਨਾਂ ਨੇ ਬੌਬੀ ਫ਼ਿਲਮ ਵਿੱਚ ਇਸ ਸੀਨ ਨੂੰ ਫਿਲਮਾਇਆ ਹੈ । ਰਾਜ ਕਪੂਰ ਨੇ ਨਰਗਿਸ ਨਾਲ ਪਹਿਲੀ ਫ਼ਿਲਮ ‘ਆਗ’ ‘ਚ ਕੰਮ ਕੀਤਾ ਸੀ । ਦੋਹਾਂ ਨੇ 16 ਫ਼ਿਲਮਾਂ ਵਿੱਚ ਕੰਮ ਕੀਤਾ ਤੇ ਇਹ ਜੋੜੀ ਹਿੱਟ ਰਹੀ । ਇਸੇ ਦੌਰਾਨ ਨਰਗਿਸ ਤੇ ਰਾਜ ਕਪੂਰ ਦੀ ਮੁੱਹਬਤ ਦੇ ਚਰਚੇ ਵੀ ਜੋਰਾਂ ਤੇ ਸੀ ।

ਪਰ ਇੱਥੇ ਵੀ ਮੁੱਹਬਤ ਦੇ ਦੁਸ਼ਮਣ ਸਨ ਨਰਗਿਸ ਦੀ ਮਾਂ ਨੂੰ ਦੋਹਾਂ ਦੀ ਜੋੜੀ ਪਸੰਦ ਨਹੀਂ ਸੀ ਇਸੇ ਲਈ ‘ਬਰਸਾਤ’ ਫ਼ਿਲਮ ਦਾ ਜਿਹੜਾ ਸੀਨ ਕਸ਼ਮੀਰ ਵਿੱਚ ਸ਼ੂਟ ਕੀਤਾ ਜਾਣਾ ਸੀ ਉਹ ਖੰਡਾਲਾ ਵਿੱਚ ਸ਼ੂਟ ਕੀਤਾ ਗਿਆ ।‘ਆਵਾਰਾ’ ਫ਼ਿਲਮ ਦੇ ਇੱਕ ਗਾਣੇ ਨੂੰ ਫ਼ਿਲਮਾਉਣ ਲਈ ਰਾਜ ਕਪੂਰ ਨੇ 8 ਲੱਖ ਰੁਪਏ ਖਰਚ ਕਰ ਦਿੱਤੇ ਸਨ ਜਦੋਂ ਉਸ ਜ਼ਮਾਨੇ ਵਿੱਚ 12 ਲੱਖ ਵਿੱਚ ਪੂਰੀ ਫ਼ਿਲਮ ਬਣ ਜਾਂਦੀ ਸੀ ।

ਫ਼ਿਲਮ ਓਵਰ ਬਜਟ ਹੋ ਗਈ ਤਾਂ ਨਰਗਿਸ ਨੇ ਆਪਣੇ ਗਹਿਣੇ ਵੇਚ ਕੇ ਰਾਜ ਕਪੂਰ ਦੀ ਮਦਦ ਕੀਤੀ । ਨਰਗਿਸ ਦਾ ਰਾਜ ਕਪੂਰ ਪ੍ਰਤੀ ਇਹ ਪਿਆਰ ਹੀ ਸੀ ਕਿ ਫ਼ਿਲਮ ਨੂੰ ਸਫ਼ਲ ਬਨਾਉਣ ਲਈ ਨਰਗਿਸ ਨੇ ਉਸ ਜ਼ਮਾਨੇ ਵਿੱਚ ਬਿਕਨੀ ਵੀ ਪਾਈ, ਜਿਸ ਦੀ ਵਜ੍ਹਾ ਕਰਕੇ ਇਹ ਫ਼ਿਲਮ ਵਿਦੇਸ਼ੀ ਮੁਲਕਾਂ ਵਿੱਚ ਖੂਬ ਚੱਲੀ ।

Related Post