ਐੱਨਡੀਆਰਐੱਫ ਦੇ ਜਵਾਨਾਂ ਨੇ ਕੁਦਰਤੀ ਆਫਤ 'ਚ ਫਸੇ ਲੋਕਾਂ ਨੂੰ ਬਚਾਇਆ ਤਾਂ ਔਰਤਾਂ ਨੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਜਵਾਨਾਂ ਨੂੰ ਇਸ ਅੰਦਾਜ਼ 'ਚ ਕੀਤਾ ਵਿਦਾ 

By  Shaminder August 12th 2019 04:04 PM

ਮਹਾਰਾਸ਼ਟਰ 'ਚ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ । ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਹੋਈਆਂ ਸਨ । ਜਿਨ੍ਹਾਂ ਨੇ ਇਸ ਕੁਦਰਤੀ ਆਫਤ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ । ਐੱਨਡੀਆਰਐੱਫ ਦੀਆਂ ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ । ਮਹਾਰਾਸ਼ਟਰ ਦੇ ਸਾਂਗਲੀ ਇਲਾਕੇ 'ਚ ਵੀ ਵੱਡੀ ਤਾਦਾਦ 'ਚ ਲੋਕ ਹੜ੍ਹ ਦੀ ਲਪੇਟ 'ਚ ਆ ਗਏ ਸਨ ।

ਹੋਰ ਵੇਖੋ :ਪਾਕਿਸਤਾਨ ‘ਚ ਪਰਫਾਰਮ ਕਰਨਾ ਗਾਇਕ ਮੀਕਾ ਸਿੰਘ ਨੂੰ ਪਿਆ ਮਹਿੰਗਾ,ਇੰਝ ਕੱਢੀ ਪ੍ਰਸ਼ੰਸਕਾਂ ਨੇ ਭੜਾਸ

https://www.instagram.com/p/B1Dl3mcHilL/

ਜਿੱਥੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਚਲਾ ਕੇ ਆਪਣੀ ਜਾਨ 'ਤੇ ਖੇਡ ਕੇ ਲੋਕਾਂ ਨੂੰ ਸੁੱਰਖਿਅਤ ਥਾਵਾਂ 'ਤੇ ਪਹੁੰਚਾਇਆ ਅਤੇ ਲੋਕਾਂ ਤੱਕ ਰਾਹਤ ਸਮੱਗਰੀ ਅਤੇ ਖਾਣ ਪੀਣ ਦਾ ਸਮਾਨ ਪਹੁੰਚਾਇਆ । ਹੁਣ ਜਦੋਂ ਲੋਕਾਂ ਨੂੰ ਇਸ ਹੜ੍ਹ ਦੀ ਸਥਿਤੀ ਤੋਂ ਬਚਾਇਆ ਗਿਆ ਤਾਂ ਸਥਾਨਕ ਔਰਤਾਂ ਨੇ ਰੱਖੜੀਆਂ ਬੰਨ ਕੇ ਇਨ੍ਹਾਂ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਵਿਦਾ ਕੀਤਾ । ਇਨ੍ਹਾਂ ਭੈਣਾਂ ਹੱਥੋਂ ਰੱਖੜੀ ਬੰਨਵਾ ਕੇ ਇਹ ਜਵਾਨ ਵੀ ਖੁਸ਼ ਦਿਖਾਈ ਦਿੱਤੇ ।

Related Post