'ਕਸੂਤੀ ਡਿਗਰੀ' ਸੀਰੀਜ਼ ਦਾ ਦੂਜਾ ਗੀਤ 'ਯਾਰ ਗੁਆਉਣੇ' ਰਿਲੀਜ਼ 

By  Shaminder September 18th 2018 05:25 AM

ਸਾਰੰਗ ਸਿਕੰਦਰ ਲੈ ਕੇ ਆਏ ਨੇ 'ਯਾਰ ਗੁਆਉਣੇ' ਇਸ ਗੀਤ ਨੂੰ ਬਹੁਤ ਹੀ ਸੁਰਮਈ ਅਵਾਜ਼ 'ਚ ਗਾਇਆ ਹੈ ਸਾਰੰਗ ਸਿਕੰਦਰ ਨੇ । ਸਾਰੰਗ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਕਿਉਂਕਿ ਗਾਇਕੀ ਉਨ੍ਹਾਂ ਦੀ ਵਿਰਾਸਤੀ ਦੌਲਤ ਹੈ । ਕਿਉਂਕਿ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਜੋ ਕਿ ਉਨ੍ਹਾਂ ਦੇ ਮਾਤਾ ਪਿਤਾ ਹਨ । ਉਨ੍ਹਾਂ ਨੂੰ ਵੀ ਗਾਇਕੀ ਆਪਣੀ ਵਿਰਾਸਤ ਚੋਂ ਹੀ ਮਿਲੀ ਅਤੇ ਇਸ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਂਦੇ ਹੋਏ ਹੁਣ ਸਰਦੂਲ ਸਿਕੰਦਰ ਦੇ ਪੁੱਤਰ ਅੱਗੇ ਵਧਾ ਰਹੇ ਹਨ ।

ਹੋਰ ਵੇਖੋ : ਪ੍ਰਦੇਸੀ ਪੰਜਾਬੀਆਂ ਲਈ ਆ ਰਿਹਾ ਹੈ ‘ਪਿੰਡ ਮੇਰਿਆ’

https://www.youtube.com/watch?v=eNTNRGXYMjo

ਸਰਦੂਲ ਸਿਕੰਦਰ ਦੇ ਪਿਤਾ ਵੀ ਪਟਿਆਲਾ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਹਨ। ਸਾਰੰਗ ਸਿਕੰਦਰ ਅਤੇ ਪਿਤਾ ਅਤੇ ਦਾਦੇ ਦੀ ਵਿਰਾਸਤ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਪਣਾ ਨਵਾਂ ਗੀਤ ਲੈ ਕੇ ਆਏ ਹਨ 'ਯਾਰ ਗੁਆਉਣੇ' ਇਸ ਗੀਤ ਦੇ ਬੋਲ ਚੇਨੀ ਬੈਂਸ ਨੇ ਲਿਖੇ ਨੇ ਜਦਕਿ ਮਿਊੁਜ਼ਿਕ ਸਾਰੰਗ ਸਿਕੰਦਰ ਨੇ ਹੀ ਦਿੱਤਾ ਹੈ ।

 

ਇਸ ਗੀਤ ਨੂੰ ਸਾਰੰਗ ਸਿਕੰਦਰ ਨੇ ਬੜੀ ਹੀ ਰੀਝ ਨਾਲ ਗਾਇਆ ਹੈ ਅਤੇ ਰੈਬੀ ਟਿਵਾਣਾ ਨੇ ਵੀ ਇਸ ਗੀਤ ਦਾ ਵੀਡਿਓ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਉਹ ਉਨ੍ਹਾਂ ਦੇ ਵੀਡਿਓ 'ਚ ਸਾਫ ਵਿਖਾਈ ਦੇ ਰਿਹਾ ਹੈ ।

ਇਸ ਦੇ ਨਾਲ ਹੀ ਮਿਸਟਾਬਾਜ਼ ਨੇ ਸੰਗੀਤਬੱਧ ਕੀਤਾ ਹੈ। ਸੰਗੀਤਬੱਧ ਵੀ ਇਸ ਤਰ੍ਹਾਂ ਕੀਤਾ ਹੈ ਕਿ ਸਾਫਟ ਜਿਹਾ ਇਹ ਮਿਊਜ਼ਿਕ ਕੰਨਾਂ 'ਚ ਰਸਭਿੰਨਾ ਰਸ ਘੋਲਦਾ ਹੈ । ਇਸ ਗੀਤ ਦਾ ਪਹਿਲਾ ਭਾਗ 'ਯਾਰ ਜਿਗਰੀ ਕਸੂਤੀ ਡਿਗਰੀ' ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਇਸ ਦਾ ਦੂਜਾ ਗੀਤ ਹੈ । ਇਸ ਗੀਤ 'ਚ ਦੋਸਤੀ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜੋ ਇਨਸਾਨ ਮਿਹਨਤ ਕਰਦਾ ਹੈ ਉਹ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ ।ਇਸ ਗੀਤ 'ਚ ਨੌਜਵਾਨਾਂ ਨੂੰ ਵਧੀਆ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ  ।

Related Post