ਭਾਰਤੀ ਹਵਾਈ ਫੌਜ ਨੇ ਬਾਰਡਰ 'ਤੇ ਪਾਕਿਸਤਾਨ ਨੂੰ ਚਟਾਈ ਧੂੜ, ਬਾਲੀਵੁੱਡ ਨੇ ਵੀ ਹਵਾਈ ਫੌਜ ਦੀ ਬਹਾਦਰੀ 'ਤੇ ਬਣਾਈਆਂ ਹਨ ਫ਼ਿਲਮਾਂ 

By  Rupinder Kaler February 26th 2019 12:04 PM

ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਕੈਂਪਾਂ ਵਿੱਚ ਲੁਕੇ ਹੋਏ ਦੋ ਤਿੰਨ ਸੌ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ । ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਇੱਕ ਹਜ਼ਾਰ ਕਿਲੋਗ੍ਰਾਮ ਦੇ ਗੋਲੇ ਦਾਗੇ ਹਨ । ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ । ਜੇਕਰ ਦੇਖਿਆ ਜਾਵੇ ਤਾਂ ਭਾਰਤੀ ਹਵਾਈ ਫੌਜ ਦੀ ਬਹਾਦਰੀ ਨੂੰ ਦਰਸਾਉਂਦੀਆਂ ਹੋਈਆਂ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਹਨ,  ਜਿਨ੍ਹਾਂ ਵਿੱਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਨੂੰ ਧੂੜ ਚਟਾਈ ਹੈ । ਸਾਲ 1997 ਵਿੱਚ ਆਈ ਬਾਲੀਵੁੱਡ ਫ਼ਿਲਮ "ਬਾਰਡਰ" ਵਿੱਚ ਜੈਕੀ ਸ਼ਰਾਫ ਨੇ ਅਸਮਾਨ ਤੋਂ ਪਾਕਿਸਤਾਨ ਨੂੰ ਧੂੜ ਚਟਾਈ ਸੀ । ਜੇਪੀ ਦੱਤਾ ਵੱਲੋਂ ਬਣਾਈ ਗਈ ਇਸ ਫਿਲਮ ਵਿੱਚ ਭਾਰਤ ਪਾਕਿਤਾਨ ਵਿਚਾਲੇ ਹੋਈ ਜੰਗ ਨੂੰ ਦਰਸਾਇਆ ਗਿਆ ਸੀ ।

https://www.youtube.com/watch?v=btLdl-Z0Q18

ਬਾਲੀਵੁੱਡ ਫਿਲਮ "ਰੰਗ ਦੇ ਬਸੰਤੀ" ਵਿੱਚ ਆਰ ਮਾਧਵਨ ਨੇ ਜਾਂਬਾਜ਼ ਹਵਾਈ ਫੌਜ ਦੇ ਜਵਾਨ ਦਾ ਕਿਰਦਾਰ ਨਿਭਾਇਆ ਸੀ ।

https://www.youtube.com/watch?v=KtZzoRFwlOQ

ਸਾਲ 1982 ਵਿੱਚ ਸ਼ਸ਼ੀ ਕਪੂਰ ਨੇ ਆਪਣੇ ਬੇਟੇ ਕੁਨਾਲ ਕਪੂਰ ਦੇ ਨਾਲ ਹਵਾਈ ਫੌਜ ਤੇ ਅਧਾਰਿਤ ਫ਼ਿਲਮ ਦਾ ਨਿਰਮਾਣ ਕੀਤਾ ਸੀ । ਫ਼ਿਲਮ ਵਿੱਚ ਅੰਗਦ ਦੁਸ਼ਮਣਾਂ ਨੂੰ ਚਿੱਤ ਕਰਨ ਲਈ ਭਾਰਤੀ ਹਵਾਈ ਫੌਜ ਵਿੱਚ ਫਾਈਟਰ ਪਾਈਲਟ ਬਣਦਾ ਹੈ ।

https://www.youtube.com/watch?v=KrPjEjDcN9c

ਸਾਲ 2011 ਵਿੱਚ ਆਈ ਫ਼ਿਲਮ "ਮੌਸਮ" ਵਿੱਚ ਸ਼ਾਹਿਦ ਕਪੂਰ ਨੇ ਹਵਾਈ ਫੌਜ ਦੇ ਜਵਾਨ ਦਾ ਕਿਰਦਾਰ ਨਿਭਾਇਆ ਹੈ ।

https://www.youtube.com/watch?v=Cg8sbRFS3zU

ਭਾਰਤੀ ਫੌਜ ਦੀ ਸਰਜੀਕਲ ਸਟਰਾਇਕ ਤੇ ਬਣੀ ਫ਼ਿਲਮ "ਉਰੀ" ਵਿੱਚ ਜਿੱਥੇ ਭਾਰਤੀ ਫੌਜ ਦਾ ਵੱਡਾ ਕਿਰਦਾਰ ਹੈ ਉੱਥੇ ਫ਼ਿਲਮ ਦੇ ਜ਼ਰੀਏ ਇਹ ਦਿਖਾਇਆ ਗਿਆ ਹੈ ਕਿਵੇਂ ਭਾਰਤ ਏਅਰ ਸਟਰਾਇਕ ਕਰਨ ਦੀ ਵੀ ਸਮਰੱਥਾ ਰੱਖਦਾ ਹੈ ।

Related Post