ਮਿਸ ਇੰਡੀਆ ਫਾਈਨਲਿਸਟ ਐਸ਼ਵਰਿਆ ਸ਼ਿਓਰਾਣ ਨੇ ਯੂਪੀਐੱਸਸੀ ਪ੍ਰੀਖਿਆ ‘ਚ ਮਾਰੀ ਬਾਜ਼ੀ

By  Shaminder August 5th 2020 04:42 PM

ਕੁੜੀਆਂ ਅੱਜ ਕਿਸੇ ਵੀ ਖੇਤਰ ‘ਚ ਘੱਟ ਨਹੀਂ ਹਨ । ਹਰ ਖੇਤਰ ‘ਚ ਉਹ ਮੱਲਾਂ ਮਾਰ ਰਹੀਆਂ ਹਨ । ਹੁਣ ਯੂਪੀਐੱਸਸੀ ਪ੍ਰੀਖਿਆ ਦੇ ਨਤੀਜਿਆਂ ‘ਚ ਮਿਸ ਇੰਡੀਆ ਫਾਈਨਲਿਸਟ ਐਸ਼ਵਰਿਆ ਨੇ ਇਸ ਪ੍ਰੀਖਿਆ ‘ਚ ਸਫਲਤਾ ਹਾਸਲ ਕੀਤੀ ਹੈ । ਉਸ ਨੇ 93ਵਾਂ ਰੈਂਕ ਹਾਸਲ ਕੀਤਾ ਹੈ ਅਤੇ ਐਸ਼ਵਰਿਆ ਨੇ ਆਪਣੀ ਮੁੱਢਲੀ ਪੜ੍ਹਾਈ ਨਵੀਂ ਦਿੱਲੀ ਤੋਂ ਕੀਤੀ। ਇਸ ਤੋਂ ਬਾਅਦ ਐਸ਼ਵਰਿਆ ਨੇ ਦਿੱਲੀ ਦੇ ਪ੍ਰਸਿੱਧ ਕਾਲਜ ਸ਼੍ਰੀਰਾਮ ਕਾਲਜ ਆਫ ਕਾਮਰਸ 'ਚ ਇਕਨਾਮਿਕਸ ਆਨਰਜ਼ ਦੀ ਪੜ੍ਹਾਈ ਕੀਤੀ।

https://www.instagram.com/p/CDfvaVYnp1N/

ਖ਼ਾਸ ਗੱਲ ਹੈ ਕਿ ਐਸ਼ਵਰਿਆ ਨੇ ਇਹ ਪ੍ਰੀਖਿਆ ਪਹਿਲੀ ਕੋਸ਼ਿਸ਼ ਨਾਲ ਪਾਸ ਕਰ ਲਈ ਹੈ, ਜਦੋਂਕਿ ਇਹ ਪ੍ਰੀਖਿਆ ਪਾਸ ਕਰਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇਸ ਗੱਲ ਦੀ ਜਾਣਕਾਰੀ ਫੈਮਿਨਾ ਇੰਡੀਆ ਦੀ ਆਫੀਸ਼ਿਅਲ ਵੈੱਬਸਾਈਟ 'ਤੇ ਦਿੱਤੀ ਗਈ ਹੈ।

ਇਸ ਪੋਸਟ 'ਚ ਐਸ਼ਵਰਿਆ ਦੀ ਫੋਟੋ ਸ਼ੇਅਰ ਕਰ ਕੇ ਵਧਾਈ ਦਿੱਤੀ ਗਈ ਹੈ। ਇਸ 'ਤੇ ਫੋਟੋ ਨਾਲ ਕੈਪਸ਼ਨ 'ਚ ਮਿਸ ਇੰਡੀਆ ਨੇ ਲਿਖਿਆ,ਸ਼ਿਓਰਾਣ , ਮਿਸ ਇੰਡੀਆ 2016 ਦੀ ਫਾਈਨਲਿਸਟ, ਕੈਂਪਸ ਪ੍ਰਿੰਸਜ਼ ਦਿੱਲੀ 2016, ਫ੍ਰੇਸ਼ਫੇਸ ਦੀ ਜੇਤੂ ਦਿੱਲੀ 2015 ਨੇ ਸਿਵਲ ਪ੍ਰੀਖਿਆ 'ਚੋਂ ਆਲ ਇੰਡੀਆ ਰੈਂਕ 93 ਹਾਸਿਲ ਕਰਨ 'ਤੇ ਸਾਨੂੰ ਮਾਣ ਹੈ। ਉਸ ਦੀ ਇਸ ਉਪਲੱਬਧੀ 'ਤੇ ਉਸ ਨੂੰ ਬਹੁਤ-ਬਹੁਤ ਵਧਾਈ।

Related Post