ਕਪਿਲ ਨੇ ਅਜੈ ਦੇਵਗਨ ਨੂੰ ਸ਼ੋਅ ਤੇ ਆਉਣ ਲਈ ਕਿੱਤੀ ਬੇਨਤੀ, ਅਗੋ ਮਿਲਿਆ ਇਹ ਜਵਾਬ

By  Gourav Kochhar March 12th 2018 06:09 AM

ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਪਿਲ ਦਾ ਇਹ ਸ਼ੋਅ 25 ਮਾਰਚ ਨੂੰ ਸ਼ੁਰੂ ਹੋਵੇਗਾ। ਇਸਦਾ ਪ੍ਰਸਾਰਨ ਸੋਨੀ ਚੈਨਲ 'ਤੇ ਹੋਵੇਗਾ। ਹਾਲ ਹੀ 'ਚ ਕਪਿਲ ਨੇ ਆਪਣੇ ਸ਼ੋਅ ਦੀ ਪ੍ਰਮੋਸ਼ਨ ਲਈ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਇਕ ਵੱਡੇ ਸਟਾਰ ਨੂੰ ਆਪਣੇ ਸ਼ੋਅ 'ਚ ਫਿਲਮ ਦੀ ਪ੍ਰਮੋਸ਼ਨ ਲਈ ਬੁਲਾ ਰਹੇ ਹਨ। ਇਹ ਸਟਾਰ ਕੋਈ ਹੋਰ ਨਹੀਂ, ਬਲਕਿ ਅਜੇ ਦੇਵਗਨ ਹੈ। ਵੀਡੀਓ 'ਚ ਕਪਿਲ ਅਜੇ ਦੇਵਗਨ ਨੂੰ ਫੋਨ 'ਤੇ ਕਹਿ ਰਹੇ ਹਨ ਕਿ ਉਹ ਸ਼ੋਅ 'ਤੇ ਆਉਣ, ਉੱਥੇ ਹੀ ਅਜੇ ਦੇਵਗਨ ਜਵਾਬ 'ਚ ਕਹਿੰਦਾ ਹੈ ਕਿ ਉਨ੍ਹਾਂ ਦੀ ਕਾਲ ਉਡੀਕ 'ਚ ਹੈ, ਉਹ ਇੰਤਜ਼ਾਰ ਕਰਨ, ਜਿਵੇਂ ਕਿ ਉਹ ਦੂਜਿਆਂ ਨੂੰ ਇੰਤਜ਼ਾਰ ਕਰਵਾਉਂਦੇ ਹਨ।

Jaldi @ajaydevgn khatkhatayege @KapilSharmaK9 ka daravaaza #Raid marne ke liye on #FamilyTimeWithKapilSharma sirf Sony Entertainment Television par. @TSeries pic.twitter.com/H5sNNfkmGm

— Sony TV (@SonyTV) March 10, 2018

ਕਪਿਲ Kapil Sharma ਨੇ ਕਿਹਾ ਕਿ ਉਹ ਇਨਕਮ ਟੈਕਸ ਰੇਡ ਲਈ ਉਸਦੇ ਸ਼ੋਅ 'ਤੇ ਆਉਣ। ਅਜੇ ਨੇ ਕਿਹਾ ਕਿ ਰੇਡ Raid ਉੱਥੇ ਪੈਂਦੀ ਹੈ, ਜਿਨ੍ਹਾਂ ਦੀ ਇਨਕਮ ਹੁੰਦੀ ਹੈ। ਦੱਸਣਯੋਗ ਹੈ ਕਿ ਅਜੇ ਦੇਵਗਨ ਦੀ ਫਿਲਮ 16 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਅਜੇ ਦੇਵਗਨ ਨੇ ਕਪਿਲ ਦੇ ਬਾਰੇ 'ਚ ਲਿਖਿਆ ਕਿ ਉਸ ਪਲੇਟਫਾਰਮ 'ਤੇ ਦੋਬਾਰਾ ਆਪਣੇ ਪਸੰਦੀਦਾ ਸਟਾਰ ਨੂੰ ਦੇਖਣਾ ਦਿਲਚਸਪ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਅਜੇ ਸ਼ੋਅ ਲਈ 13 ਮਾਰਚ ਨੂੰ ਸ਼ੂਟ ਕਰਨਗੇ। ਫਿਲਹਾਲ ਅਜੇ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ 'ਚ ਹਨ ਅਤੇ ਉੱਥੋਂ ਆ ਕੇ ਸ਼ੂਟ ਕਰਨਗੇ।

Related Post