ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਹੋਇਆ ਦਿਹਾਂਤ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਵੀਰੂ ਦੇਵਗਨ 

By  Rupinder Kaler May 27th 2019 03:39 PM

ਬਾਲੀਵੁੱਡ ਵਿੱਚ ਐਕਸ਼ਨ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਵੀਰੂ ਦੇਵਗਨ ਨੇ ਅੱਜ ਆਖਰੀ ਸ਼ਾਹ ਲਿਆ ਹੈ । ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਨੇ 1967 ਵਿੱਚ ਆਈ ਫ਼ਿਲਮ ਅਨੀਤਾ ਨਾਲ ਬਤੌਰ ਸਟੰਟਮੈਨ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਹ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ । ਵੀਰੂ ਦੇਵਗਨ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਸਨ ।

https://twitter.com/taran_adarsh/status/1132935533301075968

ਖ਼ਬਰਾਂ ਦੀ ਮੰਨੀਏ ਤਾ ਵੀਰੂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ । ਵੀਰੂ ਦਾ ਸਸਕਾਰ ਮੁੰਬਈ ਵਿੱਚ ਹੀ ਕੀਤਾ ਜਾਵੇਗਾ । ਵੀਰੂ ਦੇਵਗਨ ਨੇ ਬਾਲੀਵੁੱਡ ਵਿੱਚ ਤਕਰੀਬਲ 80 ਫ਼ਿਲਮਾਂ ਵਿੱਚ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਵੀਰੂ ਨੇ ਹਿੰਦੋਸਤਾਨ ਦੀ ਕਸਮ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਸੀ । ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਵੀਰੂ ਐਕਸ਼ਨ ਤੋਂ ਇਲਾਵਾ ਐਕਟਰ, ਪ੍ਰੋਡਿਊਸਰ, ਸਹਾਇਕ ਡਾਇਰੈਕਟਰ ਵੀ ਰਹੇ ਸਨ ।

https://twitter.com/ShamKaushal/status/1132933389076447232

ਵੀਰੂ ਦੇਵਗਨ ਨੇ ਬਤੌਰ ਐਕਟਰ ਸਿਰਫ ਤਿੰਨ ਫ਼ਿਲਮਾਂ ਵਿੱਚ ਹੀ ਕੰੰਮ ਕੀਤਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਜਿਗਰ ਫ਼ਿਲਮ ਦੀ ਸਕਰਿਪਟ ਵੀ ਲਿਖੀ ਸੀ । ਵੀਰੂ ਨੇ ਫ਼ਿਲਮਾਂ ਵਿੱਚ ਕੰਮ ਕਰਨ ਲਈ ਬਹੁਤ ਸੰਘਰਸ਼ ਕੀਤਾ ਸੀ । ਇੱਥੋ ਤੱਕ ਕਿ ਲੋਕਾਂ ਦੀਆਂ ਕਾਰਾਂ ਵੀ ਧੋਤੀਆਂ ਤੇ ਕਾਰਪੈਂਟਰ ਦੀ ਨੌਕਰੀ ਤੱਕ ਕੀਤੀ ਸੀ ।

Related Post