ਪੁੱਤਰ ਨਾਲ ਭੀੜ 'ਚ ਘਿਰੇ ਅਜੇ ਦੇਵਗਨ ਨੂੰ ਆਇਆ ਗੁੱਸਾ, ਕੁਝ ਇਸ ਤਰ੍ਹਾਂ ਦਿੱਤੀ ਪ੍ਰਤੀਕਿਰਿਆ

By  Aaseen Khan November 5th 2019 01:43 PM

ਅਜੇ ਦੇਵਗਨ ਜਿਹੜੇ ਅਕਸਰ ਹੀ ਪਰਿਵਾਰ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਆਪਣੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਅਜੇ ਦੇਵਗਨ ਬੀਤੇ ਸੋਮਵਾਰ ਅਜਮੇਰ ਸ਼ਰੀਫ ਦਰਗਾਹ 'ਤੇ ਨਤਮਸਤਕ ਹੋਣ ਲਈ ਪਹੁੰਚੇ ਪਰ ਜਿਵੇਂ ਹੀ ਉਹਨਾਂ ਦੇ ਫੈਨਸ ਨੂੰ ਇਸ ਗੱਲ ਖ਼ਬਰ ਮਿਲੀ ਤਾਂ ਹਰ ਕੋਈ ਉਹਨਾਂ ਦੀ ਇੱਕ ਝਲਕ ਦੇਖਣ ਲਈ ਦਰਗਾਹ ਦੇ ਅੰਦਰ ਅਤੇ ਬਾਹਰ ਇਕੱਠਾ ਹੋ ਗਏ।

 

View this post on Instagram

 

#AjayDevgan with son Yug gets mobbed at #ajmersharif dargah today #instadaily #ManavManglani

A post shared by Manav Manglani (@manav.manglani) on Nov 4, 2019 at 6:39am PST

ਅਜੇ ਦੇਵਗਨ ਤੇ ਉਹਨਾਂ ਦੇ ਪੁੱਤਰ ਯੁੱਗ ਨੂੰ ਲੋਕਾਂ ਦੀ ਭੀੜ ਨੇ ਹਰ ਪਾਸਿਓਂ ਘੇਰ ਲਿਆ ਅਤੇ ਅਜੇ ਦੇਵਗਨ ਪੁੱਤਰ ਨੂੰ ਬਚਾਉਂਦੇ ਅੱਗੇ ਵਧਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹਨਾਂ ਨੂੰ ਕਾਫੀ ਗੁੱਸੇ ਹੁੰਦਾ ਵੀ ਦੇਖਿਆ ਜਾ ਸਕਦਾ ਹੈ। ਅਜੇ ਦੇਵਗਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਹ ਕਿਸੇ ਤਰ੍ਹਾਂ ਪੁੱਤਰ ਨੂੰ ਭੀੜ ਚੋਂ ਕੱਢ ਕੇ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਹੋਰ ਵੇਖੋ : ਮਹਿਤਾਬ ਵਿਰਕ ਦੇ ਨਵੇਂ ਪ੍ਰੋਜੈਕਟ ਦਾ ਹੋਇਆ ਐਲਾਨ, ਫ਼ਿਲਮ ‘ਟਿੱਚ ਬਟਣਾਂ ਦੀ ਜੋੜੀ’ ‘ਚ ਨਿਭਾਉਣਗੇ ਮੁੱਖ ਭੂਮਿਕਾ

ਯੁੱਗ ਜਿਹੜੇ ਪਿਛਲੇ ਦਿਨੀਂ ਨੌਂ ਸਾਲਾਂ ਦੇ ਹੋਏ ਹਨ। ਜਨਮਦਿਨ 'ਤੇ ਅਜੇ ਦੇਵਗਨ ਪੁੱਤਰ ਨਾਲ ਗੁਰਦੁਆਰੇ ਨਤਮਸਤਕ ਵੀ ਹੋਏ ਸਨ ਜਿਸ ਦੀ ਤਸਵੀਰ ਸਾਹਮਣੇ ਆਈ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਪੀਰੀਅਡ ਡਰਾਮਾ ਫ਼ਿਲਮ 'ਤਾਨਾ ਜੀ-ਦ ਅਨਸੰਗ ਵਾਰੀਅਰ ਲੈ ਕੇ ਆ ਰਹੇ ਹਨ। 17 ਵੀਂ ਸਦੀ ਦੀ ਕਹਾਣੀ 'ਤੇ ਅਧਾਰਿਤ ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ ਸੈਫ ਅਲੀ ਖ਼ਾਨ ਅਤੇ ਕਾਜੋਲ ਵੀ ਮੁੱਖ ਭੂਮਿਕਾ 'ਚ ਹਨ। ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

Related Post