ਅਜੇ ਦੇਵਗਨ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਵੀਡੀਓ ਵਿੱਚ ਹੈ ਵੀਰੂ ਦੇਵਗਨ ਦਾ ਦਿਲਚਸਪ ਕਿੱਸਾ 

By  Rupinder Kaler May 29th 2019 05:29 PM

ਬਾਲੀਵੁੱਡ ਐਕਟਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਹੈ । ਜਿਸ ਨੂੰ ਲੈ ਕੇ ਅਜੇ ਦੇਵਗਨ ਕਾਫੀ ਸਦਮੇ ਵਿੱਚ ਹਨ । ਪਰ ਇਸ ਸਭ ਦੇ ਚੱਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਵਿੱਚ ਅਜੇ ਦੇਵਗਨ ਤੇ ਸਾਜਿਦ ਖ਼ਾਨ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ ।

https://twitter.com/ry_rohan/status/1133004504800960513

ਇਸ ਵੀਡੀਓ ਵਿੱਚ ਅਜੇ ਆਪਣੇ ਪਿਤਾ ਨਾਲ ਜੁੜਿਆ ਹੋਇਆ ਇੱਕ ਕਿੱਸਾ ਸਾਂਝਾ ਕਰਦੇ ਹਨ ਜਦੋਂ ਅਜੇ ਨੂੰ ਲੱਗਪਗ ਹਜ਼ਾਰ ਬੰਦਿਆ ਦਾ ਟੋਲਾ ਕੁੱਟਣ ਲਈ ਆ ਗਿਆ ਸੀ । ਪਰ ਇਸੇ ਦੌਰਾਨ ਵੀਰੂ ਦੇਵਗਨ ਨੇ ਵਿੱਚ ਪੈ ਕੇ ਨਾ ਸਿਰਫ਼ ਪੂਰੇ ਮਾਮਲੇ ਨੂੰ ਖਤਮ ਕੀਤਾ ਸੀ ਬਲਕਿ ਬੇਟੇ ਦੀ ਜਾਨ ਵੀ ਬਚਾਈ ਸੀ ।ਇਹ ਕਿੱਸਾ ਕਾਫੀ ਰੋਚਕ ਹੈ ।

https://twitter.com/Tutejajoginder/status/1133413318675144704

ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀਰੂ ਦੇਵਗਨ ਨੇ ਲੱਗਪਗ 80 ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਵਾ ਵੀਰੂ ਨੇ ਕੁਝ ਫ਼ਿਲਮਾਂ ਡਾਇਰੈਕਟ ਤੇ ਪ੍ਰੋਡਿਊਸ ਵੀ ਕੀਤੀਆਂ ਹਨ । ਵੀਰੂ ਦੇਵਗਨ ਕੁਝ ਦਿਨਾਂ ਤੋ ਬਿਮਾਰ ਸਨ ਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਇਲਾਜ਼ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ।

Related Post