ਅਜੇ ਸਰਕਾਰੀਆ ਨੂੰ ਫ਼ਿਲਮ ‘ਅੜਬ ਮੁਟਿਆਰਾਂ’ ’ਚ ਇਸ ਤਰ੍ਹਾਂ ਮਿਲਿਆ ਸੀ ਬਰੇਕ

By  Rupinder Kaler October 16th 2019 05:56 PM

ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਤੇ ਸਭ ਦੀ ਨਜ਼ਰ ਹੈ ਕਿਉਂਕਿ ਇੱਕ ਤਾਂ ਇਸ ਫ਼ਿਲਮ ਦਾ ਕਸੈਂਪਟ ਵੱਖਰੇ ਕਿਸਮ ਦਾ ਹੈ ਤੇ ਦੂਜਾ ਇਸ ਫ਼ਿਲਮ ਵਿੱਚ ਨਵਾਂ ਅਦਾਕਾਰ ਅਜੇ ਸਰਕਾਰੀਆ ਸੋਨਮ ਬਾਜਵਾ ਦੇ ਨਾਲ ਨਜ਼ਰ ਆਵੇਗਾ । ਅਜੇ ਸਰਕਾਰੀਆ ਦੀ ਇਹ ਪਹਿਲੀ ਫ਼ਿਲਮ ਹੈ । ਅਜੇ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ ।

ਇਸ ਤੋਂ ਇਲਾਵਾ ਉਸ ਨੇ ਨਿਊਯਾਰਕ ਦੇ ਇੱਕ ਕਾਲਜ ਤੋਂ ਅਦਾਕਾਰੀ ਦਾ ਡਿਪਲੋਮਾ ਕੀਤਾ ਹੋਇਆ ਹੈ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਅਜੇ ਸਰਕਾਰੀਆਂ ਨੇ ਕਿਹਾ ਸੀ ਕਿ ਅਦਾਕਾਰ ਬਣਨਾ ਉਸ ਦਾ ਸੁਫਨਾ ਸੀ । ਪਰ ਉਹ ਆਪਣੇ ਕਰੀਅਰ ਨੂੰ ਲੈ ਕੇ ਕਈ ਸਾਲ ਉਲਝਿਆ ਰਿਹਾ ਕਿ ਉਹ ਕਿਸ ਫੀਲਡ ਵੱਲ ਕਦਮ ਵਧਾਏ । ਕੁਝ ਸਮਾਂ ਅਜੇ ਨੇ ਇਕ ਡਾਇਰੈਕਟਰ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ।

https://www.instagram.com/p/B3rSIoipdRr/

ਇਸੇ ਡਾਇਰੈਕਟਰ ਨੇ ਉਸ ਨੂੰ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਸਲਾਹ ਦਿੱਤੀ ।ਇਸ ਤੋਂ ਬਾਅਦ ਸਰਕਾਰੀਆ ਸੁਫ਼ਨਿਆਂ ਦੇ ਸ਼ਹਿਰ ਮੁੰਬਈ ਆ ਗਿਆ। ਮੁੰਬਈ ਵਿੱਚ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਲਈ ਅਡੀਸ਼ਨ ਦਿੱਤੇ ।

https://www.instagram.com/p/B3qVXRbjF2n/

ਇੱਥੇ ਅਜੇ ਸਰਕਾਰੀਆ ਨੇ ਕਈ ਇਸ਼ਤਿਹਾਰਾਂ ਲਈ ਮਾਡਲਿੰਗ ਕੀਤੀ । ਇਸ ਸਭ ਦੇ ਚਲਦੇ ਅਜੇ ਨੂੰ ਕਿਸਮਤ ਚੰਡੀਗੜ੍ਹ ਲੈ ਆਈ ਇੱਥੇ ਉਸ ਨੇ ਫ਼ਿਲਮ ਅੜਬ ਮੁਟਿਆਰਾਂ ਲਈ ਆਡੀਸ਼ਨ ਦਿੱਤਾ, ਤੇ ਹੁਣ ਅਜੇ ਸਰਕਾਰੀਆ ਦਾ ਹੀਰੋ ਬਣਨ ਦਾ ਸੁਫਨਾ ਸਾਕਾਰ ਹੋ ਗਿਆ ਹੈ ਕਿਉਂਕਿ ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ।

Related Post