ਲੱਦਾਖ ‘ਚ ਸ਼ਹੀਦ ਹੋਏ ਸੈਨਾ ਦੇ ਜਵਾਨਾਂ ਦੀ ਯਾਦ ‘ਚ ਅਜੇ ਦੇਵਗਨ ਬਨਾਉਣ ਜਾ ਰਹੇ ਫ਼ਿਲਮ

By  Shaminder July 4th 2020 03:40 PM

ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਸੈਨਿਕਾਂ ਨਾਲ ਲੋਹੇ ਲੈਂਦੇ ਹੋਏ ਭਾਰਤੀ ਸੈਨਾ ਦੇ 20 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਹਨ ।ਜਿਸ ਤੋਂ ਬਾਅਦ ਸੈਨਾ ਦੇ ਇਨ੍ਹਾਂ ਜਵਾਨਾਂ ਨੂੰ ਜਿੱਥੇ ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤ ਸਮਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਹੈ, ਉੱਥੇ ਹੀ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਵੀ ਆਪਣੇ ਤਰੀਕੇ ਨਾਲ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਨਗੇ । ਜੀ ਹਾਂ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ਨੂੰ ਦਰਸਾਉਂਦੀ ਇੱਕ ਫ਼ਿਲਮ ਬਨਾਉਣ ਜਾ ਰਹੇ ਹਨ ਅਦਾਕਾਰ ਅਜੇ ਦੇਵਗਨ ।

https://twitter.com/taran_adarsh/status/1279266136559771653

ਹਾਲੇ ਇਸ ਫ਼ਿਲਮ ਦਾ ਨਾਂਅ ਅਤੇ ਕਾਸਟ ਦਾ ਐਲਾਨ ਨਹੀਂ ਹੋਇਆ ।ਇਹ ਵੀ ਤੈਅ ਨਹੀਂ ਹੋਇਆ ਕਿ ਅਜੇ ਦੇਵਗਨ ਇਸ ਨੂੰ ਸਿਰਫ਼ ਪ੍ਰੋਡਿਊਸ ਕਰਨਗੇ ਜਾਂ ਇਸ 'ਚ ਅਦਾਕਾਰੀ ਵੀ ਕਰਨਗੇ। ਫ਼ਿਲਮ ਆਲੋਚਕ ਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ ਅਜੇ ਦੇਵਗਨ ਗਲਵਾਨ ਘਾਟੀ ਵਿਵਾਦ 'ਤੇ ਫ਼ਿਲਮ ਬਣਾਵਾਂਗੇ।

https://www.instagram.com/p/CCGFK2AJVtV/

ਫ਼ਿਲਮ ਦਾ ਨਾਂਅ ਅਜੇ ਤਕ ਨਹੀਂ ਰੱਖਿਆ ਗਿਆ ਹੈ। ਫ਼ਿਲਮ 'ਚ 20 ਭਾਰਤੀ ਫੌਜ ਦੇ ਜਵਾਨਾਂ ਦੇ ਬਲੀਦਾਨ ਨੂੰ ਦਿਖਾਇਆ ਜਾਵੇਗਾ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਅਜਿਹੇ ਬਹਾਦਰ ਵੀਰ ਸਪੂਤਾਂ ‘ਤੇ ਅਧਾਰਿਤ ਫ਼ਿਲਮਾਂ ਅਦਾਕਾਰ ਅਜੇ ਦੇਵਗਨ ਕਰ ਚੁੱਕੇ ਸਨ ।

ਪਿੱਛੇ ਜਿਹੇ ਉਨ੍ਹਾਂ ਦੀ ਇੱਕ ਫ਼ਿਲਮ ਵੀ ਆਈ ਸੀ 'ਤਾਨਾ ਜੀ ਅਨਸੰਗ ਵਾਰਿਅਰ’ ਇਸ ਫ਼ਿਲਮ ‘ਚ ਉਨ੍ਹਾਂ ਨੇ ਭਾਰਤੀ ਇਤਿਹਾਸ ਦੇ ਇੱਕ ਅਣਗੌਲੇ ਯੋਧੇ ਦੀ ਦਾਸਤਾਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ।

Related Post