'ਦਿਨ ਚੰਗੇ' ਵਰਗੇ ਹਿੱਟ ਗੀਤ ਗਾਉਣ ਵਾਲਾ 14 ਸਾਲਾ ਅਜੀਤ ਸਿੰਘ ਉਮਰ 'ਚ ਨਿੱਕਾ ਪਰ ਪ੍ਰਾਪਤੀਆਂ 'ਚ ਹੈ ਵੱਡਾ, ਦੇਖੋ ਵੀਡੀਓ

By  Aaseen Khan April 9th 2019 06:11 PM -- Updated: April 9th 2019 06:22 PM

ਅਜੀਤ ਸਿੰਘ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ ਪਰ ਉਮਰ ਹਾਲੇ ਇਸ ਗਾਇਕ ਦੀ ਮਹਿਜ਼ 14 ਕੁ ਸਾਲ ਦੀ ਹੀ ਹੈ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਮੰਚ ਤੋਂ ਪਹਿਚਾਣ ਬਣਾਉਣ ਵਾਲੇ ਅਜੀਤ ਸਿੰਘ ਨੇ ਇਸ ਪਹਿਚਾਣ ਨੂੰ ਬਰਕਰਾਰ ਰੱਖਣ ਲਈ ਗੀਤ ਗਾਇਆ ਸੀ 'ਦਿਨ ਚੰਗੇ'। ਇਸ ਗੀਤ ਤੋਂ ਬਾਅਦ ਤੋਂ ਹੀ ਅਜੀਤ ਸਿੰਘ ਲਈ ਚੰਗੇ ਦਿਨਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।

 

View this post on Instagram

 

Mehntaan di sui rakh lal takk te Nilli shat ala baitha gal sirre lon nu??????

A post shared by AJIT SINGH™✌ (@officialajitsingh) on Mar 30, 2019 at 4:19am PDT

ਅਜੀਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਿੱਥੇ ਉਹ ਆਪਣੀ ਪੜ੍ਹਾਈ ਕਰ ਰਿਹਾ ਹੈ। ਗਾਇਕੀ ਦੇ ਨਾਲ ਨਾਲ ਘੋੜ ਸਵਾਰੀ ਦਾ ਸ਼ੌਂਕ ਰੱਖਣ ਵਾਲਾ ਅਜੀਤ ਸਿੰਘ ਵਾਇਸ ਆਫ਼ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 2 'ਚ ਆਪਣੀ ਕਿਸਮਤ ਅਜ਼ਮਾਉਣ ਲਈ ਆਇਆ ਸੀ ਪਰ ਜ਼ਿਆਦਾ ਅੱਗੇ ਨਹੀਂ ਵੱਧ ਸਕਿਆ। ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਅਜੀਤ ਸਿੰਘ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 3 'ਚ ਪੂਰੀ ਤਿਆਰੀ ਨਾਲ ਫਿਰ ਆਇਆ ਜਿੱਥੇ ਉਸ ਨੇ ਆਪਣੀ ਪਹਿਚਾਣ ਦਰਜ ਕਰਵਾ ਦਿੱਤੀ ਸੀ।

ਤੀਸਰੇ ਸੀਜ਼ਨ 'ਚ ਅਜੀਤ ਸਿੰਘ ਨੇ ਆਪਣਾ ਸਿੱਕਾ ਕਾਇਮ ਰੱਖਿਆ ਪਰ ਟੌਪ 10 ਤੱਕ ਪਹੁੰਚ ਕੇ ਐਲੀਮਨੇਟ ਹੋ ਗਿਆ। ਪਰ ਹੁਣ ਤੱਕ ਅਜੀਤ ਸਿੰਘ ਦਾ ਨਾਮ ਦਰਸ਼ਕਾਂ ਦੇ ਜ਼ਹਿਨ 'ਚ ਘਰ ਕਰ ਚੁੱਕਿਆ ਸੀ। ਜਿਸ ਨੂੰ ਬਰਕਰਾਰ ਰੱਖਣ ਲਈ ਉਸ ਨੇ ਪਰਿਵਾਰ ਦੀ ਮਦਦ ਨਾਲ ਪੀਟੀਸੀ ਰਿਕਾਰਡਸ ਦੇ ਲੇਬਲ ਨਾਲ ਹੀ ਗਾਣਾ ਕੀਤਾ 'ਦਿਨ ਚੰਗੇ'। ਕਾਵਲ ਸਰੂਪਵਾਲੀ ਦਾ ਲਿਖਿਆ ਇਹ ਗੀਤ ਬਹੁਤ ਵੱਡਾ ਹਿੱਟ ਹੋਇਆ। ਤੇ ਹੁਣ ਤੱਕ ਯੂ ਟਿਊਬ 'ਤੇ 7.8 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ। ਉਸ ਤੋਂ ਬਾਅਦ ਅਜੀਤ ਸਿੰਘ ਨੇ ਧਾਕੜ ਯਾਰ, ਫਿਊਚਰ, ਚੰਗੇ V/S ਮਾੜੇ ਦਿਨ, ਵਰਗੇ ਵੱਡੇ ਹਿੱਟ ਗੀਤ ਦਿੱਤੇ ਹਨ।

ਹੋਰ ਵੇਖੋ : ‘ਬਲੈਕੀਆ’ ਦਾ ਟਾਈਟਲ ਟਰੈਕ 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

ਅਜੀਤ ਸਿੰਘ ਦੀ ਤਰਾਂ ਹੋਰ ਵੀ ਕਈ ਅਜਿਹੇ ਛੋਟੇ ਗਾਇਕ ਹਨ ਜਿੰਨ੍ਹਾਂ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਮੰਚ ਤੋਂ ਆਪਣੀ ਪਹਿਚਾਣ ਬਣਾਈ ਹੈ, ਤੇ ਹੁਣ ਇੱਕ ਵਾਰ ਫਿਰ ਉਹ ਮੌਕਾ ਆ ਗਿਆ ਹੈ ਕਿਉਂਕਿ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਸ਼ੁਰੂ ਹੋਣ ਜਾ ਰਿਹਾ ਹੈ। 8 ਤੋਂ 14 ਸਾਲ ਦੇ ਹੁਨਰ ਮੰਦ ਗਾਇਕਾਂ ਨੂੰ ਫਿਰ ਮੌਕਾ ਮਿਲਣ ਵਾਲਾ ਹੈ ਆਪਣੀ ਪਹਿਚਾਣ ਬਨਾਉਣ ਦਾ। ਭਾਗ ਲੈਣ ਲਈ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਤੇ ਕਲਿੱਕ ਕਰੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ ।

Related Post